Wed,Mar 27,2019 | 12:45:05am
HEADLINES:

ਵੈਸਟਰਨ ਰੇਲਵੇ ਨੇ ਕੱਢੀਆਂ 3553 ਪੋਸਟਾਂ

ਪੱਛਮੀ ਰੇਲਵੇ (ਵੈਸਟਰਨ ਰੇਲਵੇ) ਵਿੱਚ ਅਪ੍ਰੈਂਟਿਸ ਦੀਆਂ ਪੋਸਟਾਂ 'ਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਇਸ ਸਬੰਧ ਵਿੱਚ ਵੈਸਟਰਨ ਰੇਲਵੇ ਨੇ 3553 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ 9 ਜਨਵਰੀ 2019 ਤੱਕ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਵੈਸਟਰਨ ਰੇਲਵੇ ਦੀ ਆਫੀਸ਼ਿਅਲ ਵੈੱਬਸਾਈਟ rrc-wr.com 'ਤੇ ਲਾਗ ਇਨ ਕੀਤਾ ਜਾ ਸਕਦਾ ਹੈ।

ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 50 ਫੀਸਦੀ ਨੰਬਰਾਂ ਦੇ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਬੰਧਤ ਟ੍ਰੇਡ ਵਿੱਚ ਐੱਨਸੀਵੀਟੀ/ ਐੱਸਸੀਵੀਟੀ ਨਾਲ ਸਬੰਧਤ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਨਾਲ ਹੀ ਉਮੀਦਵਾਰ ਦੀ ਉਮਰ 15 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਆਰਆਰਸੀ ਦੀ ਵੈੱਬਸਾਈਟ rrc-wr.com ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਦਸਤਾਵੇਜ਼ਾਂ ਦੀ ਪੜਤਾਲ ਅਤੇ ਮੈਡੀਕਲ ਚੈਕਅਪ ਸਬੰਧਤ ਡਿਵੀਜ਼ਨਾਂ ਅਤੇ ਵਰਕਸ਼ਾਪਸ ਵਿੱਚ ਹੋਣਗੇ। ਪੋਸਟਾਂ ਲਈ ਐਪਲੀਕੇਸ਼ਨ ਫੀਸ 100 ਰੁਪਏ ਰੱਖੀ ਗਈ ਹੈ।

Comments

Leave a Reply


Latest News