Tue,Jun 18,2019 | 07:07:01pm
HEADLINES:

ਜ਼ਿੰਦਗੀ ਖੁਦ ਨੂੰ ਲੱਭਣ ਲਈ ਨਹੀਂ, ਖੁਦ ਨੂੰ ਬਣਾਉਣ ਲਈ ਹੈ

ਜਾਰਜ ਬਰਨਾਰਡ ਸ਼ਾ ਨੋਬਲ ਐਵਾਰਡ ਜੇਤੂ, ਪਾਲੀਟਿਕਲ ਐਕਟੀਵਿਸਟ ਤੇ ਮਹਾਨ ਲੇਖਕ ਸਨ। ਉਨ੍ਹਾਂ ਦਾ ਜਨਮ 26 ਜੁਲਾਈ 1856 ਨੂੰ ਰੀਪਬਲਿਕ ਆਫ ਆਇਰਲੈਂਡ ਵਿੱਚ ਹੋਇਆ ਸੀ।

-ਸਮਝਦਾਰ ਵਿਅਕਤੀ ਖੁਦ ਨੂੰ ਦੁਨੀਆ ਦੇ ਹਿਸਾਬ ਨਾਲ ਢਾਲ ਲੈਂਦਾ ਹੈ ਤੇ ਮੂਰਖ ਇਸ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ ਕਿ ਦੁਨੀਆ ਉਸਦੇ ਹਿਸਾਬ ਨਾਲ ਬਣ ਜਾਵੇ।

-ਜ਼ਿੰਦਗੀ ਖੁਦ ਨੂੰ ਲੱਭਣ ਲਈ ਨਹੀਂ ਹੈ, ਜ਼ਿੰਦਗੀ ਖੁਦ ਨੂੰ ਬਣਾਉਣ ਲਈ ਹੈ।

-ਕਦੇ ਵੀ ਕਿਸੇ ਬੱਚੇ ਨੂੰ ਉਹ ਕਿਤਾਬ ਪੜ੍ਹਨ ਲਈ ਨਾ ਦਿਓ, ਜੋ ਤੁਸੀਂ ਖੁਦ ਨਹੀਂ ਪੜ੍ਹੋਗੇ।

-ਜਿਹੜੇ ਲੋਕ ਆਪਣਾ ਦਿਮਾਗ ਨਹੀਂ ਬਦਲ ਸਕਦੇ, ਉਹ ਕੁਝ ਵੀ ਨਹੀਂ ਬਦਲ ਸਕਦੇ।

-ਜਿਹੜੇ ਲੋਕ ਕਹਿੰਦੇ ਹਨ ਕਿ ਇਹ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਟੋਕਣਾ ਨਹੀਂ ਚਾਹੀਦਾ, ਜੋ ਕਿ ਇਹ ਕਰ ਰਹੇ ਹਨ।

-ਆਪਣੇ ਸਾਥੀਆਂ ਪ੍ਰਤੀ ਸਭ ਤੋਂ ਵੱਡਾ ਪਾਪ ਉਨ੍ਹਾਂ ਨਾਲ ਘ੍ਰਿਣਾ ਕਰਨਾ ਨਹੀਂ, ਸਗੋਂ ਉਨ੍ਹਾਂ ਨਾਲ ਕੋਈ ਮਤਲਬ ਨਾ ਰੱਖਣਾ ਹੈ।

-ਯੁੱਧ ਇਹ ਨਹੀਂ ਤੈਅ ਕਰਦਾ ਕਿ ਕੌਣ ਸਹੀ ਹੈ, ਸਗੋਂ ਇਹ ਤੈਅ ਕਰਦਾ ਹੈ ਕਿ ਕੌਣ ਬਚਿਆ ਹੈ।

-ਆਸ਼ਾਵਾਦੀ ਤੇ ਨਿਰਾਸ਼ਾਵਾਦੀ ਦੋਵੇਂ ਹੀ ਸਮਾਜ ਲਈ ਯੋਗਦਾਨ ਦਿੰਦੇ ਹਨ। ਆਸ਼ਾਵਾਦੀ ਹਵਾਈ ਜਹਾਜ਼ ਦੀ ਖੋਜ ਕਰਦਾ ਹੈ ਤੇ ਨਿਰਾਸ਼ਾਵਾਦੀ ਪੈਰਾਸ਼ੂਟ ਦੀ।

-ਜਦੋਂ ਤੁਸੀਂ ਬੁੱਢੇ ਹੁੰਦੇ ਹੋ ਤਾਂ ਹੱਸਣਾ ਨਹੀਂ ਛੱਡਦੇ, ਜਦੋਂ ਤੁਸੀਂ ਹੱਸਣਾ ਛੱਡਦੇ ਹੋ, ਉਦੋਂ ਤੁਸੀਂ ਬੁੱਢੇ ਹੁੰਦੇ ਹੋ।

-ਝੂਠੇ ਗਿਆਨ ਤੋਂ ਸਾਵਧਾਨ ਰਹੋ। ਇਹ ਅਗਿਆਨਤਾ ਤੋਂ ਵੀ ਜ਼ਿਆਦਾ ਖਤਰਨਾਕ ਹੈ।

Comments

Leave a Reply


Latest News