Tue,Jun 18,2019 | 07:06:07pm
HEADLINES:

ਨਹਿਰੂ ਯੁਵਾ ਕੇਂਦਰ 'ਚ 228 ਪੋਸਟਾਂ 'ਤੇ ਹੋਣਗੀਆਂ ਭਰਤੀਆਂ

ਨਹਿਰੂ ਯੁਵਾ ਕੇਂਦਰ ਨੇ ਅਲੱਗ-ਅਲੱਗ 228 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਪੋਸਟਾਂ ਲਈ ਅਪਲਾਈ ਕਰਨ ਦੀ ਅਖੀਰਲੀ ਤਾਰੀਖ 31 ਦਸੰਬਰ 2018 ਹੈ। ਜਾਣਕਾਰੀ ਮੁਤਾਬਕ, ਡਿਸਟ੍ਰਿਕਟ ਕੋਆਰਡੀਨੇਟਰ ਲਈ ਕੁੱਲ 101 ਪੋਸਟਾਂ, ਅਕਾਉਂਟ ਕਲਰਕ ਕਮ ਟਾਈਪਿਸਟ ਲਈ 75 ਅਤੇ ਮਲਟੀ ਟਾਸਕਿੰਗ (ਐੱਮਟੀਐੱਸ) ਦੀਆਂ 52 ਪੋਸਟਾਂ ਖਾਲੀ ਹਨ। ਇਨ੍ਹਾਂ ਪੋਸਟਾਂ ਲਈ ਅਲੱਗ-ਅਲੱਗ ਯੋਗਤਾਵਾਂ ਰੱਖੀਆਂ ਗਈਆਂ ਹਨ।

ਡਿਸਟ੍ਰਿਕਟ ਕੋਆਰਡੀਨੇਟਰ ਪੋਸਟ ਲਈ ਕਿਸੇ ਵੀ ਸਟ੍ਰੀਮ ਵਿੱਚ ਪੋਸਟ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਕਿਸੇ ਵੀ ਯੂਥ ਐਕਟੀਵਿਟੀ ਜਾਂ ਹੋਰ ਸਮਾਜਿਕ ਖੇਤਰ ਵਿੱਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿੱਚ 3 ਸਾਲ ਦਾ ਕੰਮ ਦਾ ਅਨੁਭਵ ਹੋਣਾ ਚਾਹੀਦਾ ਹੈ। ਅਕਾਉਂਟਸ ਕਲਰਕ ਕਮ ਟਾਈਪਿਸਟ ਪੋਸਟ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਕਾਮ ਡਿਗਰੀ ਜਾਂ ਉਸਦੇ ਬਰਾਬਰ 2 ਸਾਲ ਦਾ ਅਕਾਉਂਟਸ ਦੇ ਕੰਮ ਦਾ ਅਨੁਭਵ ਹੋਣਾ ਚਾਹੀਦਾ ਹੈ।

ਅੰਗ੍ਰੇਜ਼ੀ ਵਿੱਚ 30 ਤੇ ਹਿੰਦੀ ਵਿੱਚ 25 ਸ਼ਬਦ ਪ੍ਰਤੀ ਮਿੰਟ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ https://ibpsonline.ibps.in/nyksgnnov18/#_ga ਲਿੰਕ 'ਤੇ ਜਾਣਾ ਹੋਵੇਗਾ।

Comments

Leave a Reply


Latest News