Tue,Jul 16,2019 | 12:34:04pm
HEADLINES:

ਇੰਡੀਅਨ ਨੇਵੀ ਨੇ 3400 ਪੋਸਟਾਂ ਲਈ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

ਇੰਡੀਅਨ ਨੇਵੀ ਵਿੱਚ ਸੇਲਰ ਦੀਆਂ 3400 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਪੋਸਟਾਂ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦਾ 12ਵੀਂ ਕਲਾਸ ਮੈਥ ਤੇ ਫਿਜ਼ਿਕਸ ਦੇ ਨਾਲ-ਨਾਲ ਕੈਮਿਸਟ੍ਰੀ, ਬਾਇਓਲਾਜੀ ਜਾਂ ਕੰਪਿਊਟਰ ਸਾਇੰਸ ਵਿੱਚੋਂ ਕਿਸੇ ਇੱਕ ਸਬਜੈਕਟ ਵਿੱਚ ਪਾਸ ਹੋਣਾ ਜ਼ਰੂਰੀ ਹੈ। ਇਨ੍ਹਾਂ ਪੋਸਟਾਂ ਲਈ 30 ਦਸੰਬਰ 2018 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਟ੍ਰੇਨਿੰਗ ਦੌਰਾਨ 14,600 ਰੁਪਏ ਪ੍ਰਤੀ ਮਹੀਨਾ ਮਿਲਣਗੇ। ਟ੍ਰੇਨਿੰਗ ਪੂਰੀ ਹੋਣ 'ਤੇ 21,700-69,100 ਰੁਪਏ ਪੇ ਮੈਟ੍ਰਿਕਸ ਦਿੱਤਾ ਜਾਵੇਗਾ। ਇਨ੍ਹਾਂ ਨੌਕਰੀਆਂ ਲਈ ਉਮੀਦਵਾਰ ਇੰਡੀਅਨ ਨੇਵੀ ਦੀ ਵੈੱਬਸਾਈਟ 
www.joinindiannavy.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ ਕੰਪਿਊਟਰ ਆਧਾਰਿਤ ਪ੍ਰੀਖਿਆ ਲਈ ਜਾਵੇਗੀ ਅਤੇ ਸਟੇਟ ਵਾਈਸ ਮੈਰਿਟ ਲਿਸਟ ਕੱਢੀ ਜਾਵੇਗੀ। ਇਸ ਤੋਂ ਬਾਅਦ ਫਿਜ਼ੀਕਲ ਫਿਟਨੈੱਸ ਟੈਸਟ ਅਤੇ ਮੈਡੀਕਲ ਐਗਜ਼ਾਮਿਨੇਸ਼ਨ ਹੋਵੇਗਾ। ਇਨ੍ਹਾਂ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਉਮੀਦਵਾਰ ਨੂੰ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਪ੍ਰੀਖਿਆ 'ਚ 12ਵੀਂ ਪੱਧਰ ਦੇ ਸਵਾਲ ਪੁੱਛੇ ਜਾਣਗੇ। ਵਧੇਰੇ ਜਾਣਕਾਰੀ ਲਈ ਨੇਵੀ ਦਾ ਆਫੀਸ਼ਿਅਲ ਨੋਟੀਫਿਕੇਸ਼ਨ http://www.davp.nic.in/WriteReadData/ADS/ eng_10701_31_1819b.pdf  ਦੇਖਿਆ ਜਾ ਸਕਦਾ ਹੈ।

Comments

Leave a Reply


Latest News