Tue,Jul 16,2019 | 12:33:26pm
HEADLINES:

1000 ਇੰਜੀਨਿਅਰ ਹਾਇਰ ਕਰੇਗੀ ਸੈਮਸੰਗ ਕੰਪਨੀ

ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕਸ ਸੈਕਟਰ ਦੀ ਵੱਡੀ ਕੰਪਨੀ ਸੈਮਸੰਗ ਨੇ ਇਸ ਸਾਲ ਇੰਡੀਅਨ ਇੰਸਟੀਚਿਊਟ ਆਪ ਟੈਕਨੋਲਾਜੀ (ਆਈਆਈਟੀ) ਸਮੇਤ ਦੇਸ਼ ਦੇ ਟਾਪ ਟੈਕਨੋਲਾਜੀ ਕਾਲਜਾਂ ਵਿੱਚ 1000 ਇੰਜੀਨਿਅਰਾਂ ਨੂੰ ਹਾਇਰ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਇੰਜੀਨਿਅਰਸ ਨੂੰ ਰਿਸਰਚ ਐਂਡ ਡਿਵੈਲਪਮੈਂਟ (ਆਰਐਂਡਡੀ) ਲਈ ਹਾਇਰ ਕੀਤਾ ਜਾਵੇਗਾ, ਜਿਸਨੂੰ ਕੰਪਨੀ ਲਗਾਤਾਰ ਮਜ਼ਬੂਤ ਬਣਾਉਣ 'ਤੇ ਧਿਆਨ ਦੇ ਰਹੀ ਹੈ।

ਇਹ ਹਾਇਰਿੰਗ 2020 ਤੱਕ ਆਰਐਂਡਡੀ ਲਈ 2500 ਇੰਜੀਨਿਅਰਸ ਹਾਇਰ ਕਰਨ ਦੇ ਕੰਪਨੀ ਦੇ ਪ੍ਰਸਤਾਵ ਦਾ ਹਿੱਸਾ ਹੈ। ਇਸ ਪਹਿਲ ਨਾਲ ਕੰਪਨੀ ਆਪਣੇ ਪ੍ਰੋਡਕਟਾਂ ਲਈ ਨਵੇਂ ਸਾਲਿਊਸ਼ੰਸ ਅਤੇ ਸਰਵਿਸੇਜ਼ ਵਿਕਸਿਤ ਕਰਕੇ ਮਾਰਕੀਟ ਵਿੱਚ ਪੋਜ਼ੀਸ਼ਨ ਮਜ਼ਬੂਤ ਕਰਨਾ ਚਾਹੁੰਦੀ ਹੈ।

ਉਸਨੂੰ ਸ਼ਾਓਮੀ ਵਰਗੀਆਂ ਰਾਈਵਲ ਕੰਪਨੀਆਂ ਤੋਂ ਸਖਤ ਚੁਣੌਤੀ ਮਿਲ ਰਹੀ ਹੈ। ਸੈਮਸੰਗ ਇੰਡੀਆ ਦੇ ਹਿਊਮਨ ਰਿਸੋਰਸੇਜ਼ ਹੈੱਡ ਸਮੀਰ ਵਾਧਵਾਨ ਨੇ ਮੀਡੀਆ ਨੂੰ ਦੱਸਿਆ, ''ਨਵੇਂ ਰਿਕਰੂਟਰਸ ਬੇਂਗਲੁਰੂ, ਨੋਇਡਾ ਅਤੇ ਦਿੱਲੀ ਵਿਖੇ ਸਾਡੇ 3 ਆਰਐਂਡਡੀ ਸੈਂਟਰਾਂ ਵਿੱਚ ਟੈਕਨੋਲਾਜੀ 'ਤੇ ਕੰਮ ਕਰਨਗੇ। ਅਸੀਂ ਰਿਸਰਚ ਟੈਲੇਂਟ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਨੈਚੂਰਲ ਲੈਂਗਵੇਜ਼ ਪ੍ਰੋਸੈਸਿੰਗ ਐਨਾਲਿਟਿਕਸ, ਬਾਇਓਮੀਟ੍ਰਿਕਸ ਅਤੇ 5ਜੀ ਏਰੀਆ ਵਿੱਚ ਸ਼ਾਮਲ ਕਰਾਂਗਾ। ਅਸੀਂ ਦੇਸ਼ ਵਿੱਚ ਮਜ਼ਬੂਤ ਰਿਸਰਚ ਬੇਸ ਬਣਾਉਣ ਦੀ ਆਪਣੀ ਵਚਨਬੱਧਤਾ ਜਾਰੀ ਰਖਾਂਗੇ।''

Comments

Leave a Reply


Latest News