Tue,Jul 16,2019 | 12:32:19pm
HEADLINES:

ਸਫਲਤਾ ਤੇ ਮਹਾਨਤਾ ਦੀ ਰਾਹ ਸਖਤ ਮਿਹਨਤ ਨਾਲ ਬਣਦੀ ਹੈ

ਡਵੇਨ ਡਗਲਸ ਜੋਨਸਨ (ਦ ਰੋਕ) ਅਭਿਨੇਤਾ, ਨਿਰਮਾਤਾ ਤੇ ਪੇਸ਼ੇਵਰ ਰੈਸਲਰ ਹਨ। ਕੈਲੀਫੋਰਨੀਆ,ਅਮਰੀਕਾ 'ਚ 2 ਮਈ 1972 ਨੂੰ ਜਨਮੇ ਦ ਰੋਕ 8 ਵਾਰ ਡਬਲਯੂ ਡਬਲਯੂ ਈ ਚੈਂਪੀਅਨ ਰਹਿ ਚੁੱਕੇ ਹਨ ਤੇ ਦੁਨੀਆਂ ਦੀ ਟਾਪ ਸੈਲੀਬ੍ਰਿਟੀ 'ਚੋਂ ਇੱਕ ਨੇ।

-ਸਾਰੀਆਂ ਸਫਲਤਾਵਾਂ ਸੈਲਫ ਡਿਸੀਪਲਿਨ ਤੋਂ ਸ਼ੁਰੂ ਹੁੰਦੀਆਂ ਹਨ। ਇਹ ਤੁਹਾਡੇ ਤੋਂ ਸ਼ੁਰੂ ਹੁੰਦੀਆਂ ਹਨ।

-ਮੈਂ ਕੱਲ ਦੇ ਮੁਸ਼ਕਿਲ ਸਮੇਂ ਨੂੰ ਅੱਜ ਖੁਦ ਨੂੰ ਪ੍ਰੇਰਿਤ ਕਰਨ ਲਈ ਪ੍ਰਯੋਗ ਕਰਦਾ ਹਾਂ।

-ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਜੋ ਕਿ ਤੁਸੀਂ ਹਾਸਲ ਕਰ ਸਕਦੇ ਹੋ, ਉਹ ਹੈ ਬੱਸ ਉਹ ਹੋਣਾ ਜੋ ਕਿ ਤੁਸੀਂ ਹੋ।

-ਸਖਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਹਮੇਸ਼ਾ ਨਿਮਰ ਤੇ ਭੁੱਖੇ ਰਹੋ।

-ਪੱਕੇ ਇਰਾਦੇ ਨਾਲ ਉੱਠੋ। ਸੰਤੁਸ਼ਟੀ ਨਾਲ ਸੋਣ ਜਾਓ।

-ਜਦੋਂ ਜ਼ਿੰਦਗੀ ਤੁਹਾਨੂੰ ਮੁਸ਼ਕਿਲਾਂ ਭਰੇ ਹਾਲਾਤ ਵਿੱਚ ਪਾਵੇ ਤਾਂ ਇਹ ਨਾ ਕਹੋ 'ਵਾਇ ਮੀ?'। ਬੱਸ ਇੰਨਾ ਕਹੋ 'ਟ੍ਰਾਇ ਮੀ'।

-ਤੁਹਾਨੂੰ ਡਾਇਰੈਕਸ਼ੰਸ ਦੀ ਜ਼ਰੂਰਤ ਨਹੀਂ ਹੈ, ਬੱਸ ਟਾਪ ਵੱਲ ਪੁਆਇੰਟ ਕਰੋ ਅਤੇ ਅੱਗੇ ਵਧੋ।

-ਕਿਸੇ ਵੀ ਚੀਜ਼ ਵਿੱਚ ਸਫਲਤਾ ਹਮੇਸ਼ਾ ਇਨ੍ਹਾਂ ਦੋ ਚੀਜ਼ਾਂ 'ਤੇ ਆ ਕੇ ਰੁਕੇਗੀ, ਫੋਕਸ ਤੇ ਐਫਰਟ ਅਤੇ ਅਸੀਂ ਦੋਨਾਂ ਨੂੰ ਹੀ ਕੰਟਰੋਲ ਕਰਦੇ ਹਾਂ।

-ਸਫਲਤਾ ਤੇ ਮਹਾਨਤਾ ਦੀ ਰਾਹ ਹਮੇਸ਼ਾ ਸਖਤ ਮਿਹਨਤ ਕਰਨ ਨਾਲ ਬਣਦੀ ਹੈ। ਆਪਣੇ ਪ੍ਰਤੀਯੋਗੀ ਤੋਂ ਜ਼ਿਆਦਾ ਮਿਹਨਤ ਕਰੋ, ਸੱਚੇ ਰਹੋ ਅਤੇ ਸਭ ਤੋਂ ਵੱਧ ਕੇ ਆਪਣੀ ਮਿਹਨਤ ਦਾ ਪਿੱਛਾ ਕਰੋ।

-ਖੂਨ, ਪਸੀਨਾ ਤੇ ਸਨਮਾਨ, ਪਹਿਲੇ ਦੋ ਤੁਸੀਂ ਦਿੰਦੇ ਹੋ। ਆਖਰੀ ਵਾਲਾ ਤੁਸੀਂ ਕਮਾਉਂਦੇ ਹੋ।

Comments

Leave a Reply


Latest News