Mon,Jan 21,2019 | 02:19:24pm
HEADLINES:

ਬੈਂਕ ਆਫ ਬੜੌਦਾ ਕਰੇਗਾ 913 ਪੋਸਟਾਂ 'ਤੇ ਭਰਤੀਆਂ

ਬੈਂਕ ਆਫ ਬੜੌਦਾ ਵਲੋਂ ਸਪੈਸ਼ਲਿਸਟ ਅਫਸਰਾਂ ਦੀਆਂ ਵੱਖ-ਵੱਖ ਪੋਸਟਾਂ ਲਈ 913 ਭਰਤੀਆਂ ਕੀਤੀਆਂ ਜਾਣੀਆਂ ਹਨ। ਬੈਂਕ ਨੇ ਕਰੀਬ 6 ਅਲੱਗ-ਅਲੱਗ ਅਹੁਦਿਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਕ ਉਮੀਦਵਾਰ ਇਨ੍ਹਾਂ ਵਿੱਚੋਂ ਸਿਰਫ ਇੱਕ ਪੋਸਟ ਲਈ ਹੀ ਅਪਲਾਈ ਕਰ ਸਕਦਾ ਹੈ।

ਇਨ੍ਹਾਂ ਪੋਸਟਾਂ ਲਈ ਤੁਸੀਂ https://ibpsonline.ibps.in/bobsplnov੧੮/ 'ਤੇ ਸਿੱਧੇ ਜਾ ਕੇ ਅਪਲਾਈ ਕਰ ਸਕਦੇ ਹੋ। ਐਪਲੀਕੇਸ਼ਨ ਸਬਮਿਟ ਕਰਨ ਲਈ 5 ਦਸੰਬਰ ਤੋਂ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪੋਸਟਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਬੈਂਕ ਆਫ ਬੜੌਦਾ ਦੀ ਵੈਬਸਾਈਟ 'ਤੇ ਜਾ ਸਕਦੇ ਹੋ ਜਾਂ https://www.bankofbaroda.com/ writereaddata/9mages/pdf/4etailed-Notification-Specialist-Officers-2019-2020-Legal-WMS.pdf ਲਿੰਕ ਰਾਹੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 26 ਦਸੰਬਰ ਤੱਕ ਜਾਰੀ ਰਹੇਗੀ। ਇਨ੍ਹਾਂ ਪੋਸਟਾਂ 'ਤੇ ਨਿਯੁਕਤੀਆਂ ਦੇਸ਼ ਵਿੱਚ ਕਿਤੇ ਵੀ ਦਿੱਤੀਆਂ ਜਾ ਸਕਦੀਆਂ ਹਨ। ਅਨੁਸੂਚਿਤ ਜਾਤੀ ਵਰਗ ਲਈ 137 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

Comments

Leave a Reply


Latest News