Mon,Jan 21,2019 | 02:18:29pm
HEADLINES:

ਨੋਰਥ ਵੈਸਟਰਨ ਰੇਲਵੇ ਨੇ 2090 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਨੋਰਥ ਵੈਸਟਰਨ ਰੇਲਵੇ ਨੇ ਅਪ੍ਰੈਂਟਿਸ ਤਹਿਤ ਵੱਖ-ਵੱਖ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਅਖੀਰਲੀ ਤਾਰੀਖ 30 ਦਸੰਬਰ 2018 ਹੈ। ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਉਮੀਦਵਾਰ ਕੋਲ ਸਬੰਧਤ ਟ੍ਰੇਡ ਵਿੱਚ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਉਮੀਦਵਾਰਾਂ ਦੀ ਨਿਯੁਕਤੀ ਰਾਜਸਥਾਨ ਦੇ ਵੱਖ-ਵੱਖ ਜ਼ੋਨ ਵਿੱਚ ਹੋਵੇਗੀ। ਰੇਲਵੇ ਵਲੋਂ ਫਿਟਰ, ਟੈਕਨੀਸ਼ਿਅਨ, ਕਾਪਰੇਂਟਰ, ਵੈਲਡਰ, ਵਾਇਰਮੈਨ, ਪੇਂਟਰ ਤੇ ਹੋਰ ਪੋਸਟਾਂ ਸਮੇਤ ਕੁੱਲ 2090 ਪੋਸਟਾਂ 'ਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਉਮੀਦਵਾਰ ਦੀ ਉਮਰ 30 ਦਸੰਬਰ 2018 ਤੱਕ 15 ਸਾਲ ਪੂਰੀ ਹੋਣੀ ਚਾਹੀਦੀ ਹੈ ਅਤੇ 30 ਦਸੰਬਰ 2018 ਨੂੰ 24 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੋਵੇਗੀ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਨੂੰ ਰੇਲਵੇ ਦੀ ਆਫੀਸ਼ਿਅਲ ਵੈਬਸਾਈਟ rrcjaipur.in 'ਤੇ ਜਾ ਕੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।

Comments

Leave a Reply


Latest News