Mon,Apr 22,2019 | 12:34:54am
HEADLINES:

ਈਐੱਸਆਈਸੀ ਦੀਆਂ 79 ਪੋਸਟਾਂ ਲਈ ਆਨਲਾਈਨ ਕੀਤਾ ਜਾ ਸਕੇਗਾ ਅਪਲਾਈ

ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐੱਸਆਈਸੀ) ਨੇ ਜੂਨੀਅਰ ਇੰਜੀਨਿਅਰ ਦੀਆਂ 79 ਪੋਸਟਾਂ ਭਰਨ ਲਈ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਹੜੇ ਵੀ ਉਮੀਦਵਾਰ ਇਨ੍ਹਾਂ ਪੋਸਟਾਂ ਅਪਲਾਈ ਕਰਨਾ ਚਾਹੁੰਦੇ ਹਨ, ਉਹ ਈਐੱਸਆਈ ਦੀ ਆਫੀਸ਼ੀਅਲ ਵੈੱਬਸਾਈਟ esic.nic.in 'ਤੇ ਜਾ ਕੇ ਸਿੱਧਾ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਸਿਵਿਲ ਤੇ ਇਲੈਕਟ੍ਰਾਨਿਕ ਵਿਭਾਗਾਂ ਵਿੱਚ ਨਿਯੁਕਤ ਕੀਤਾ ਜਾਵੇਗਾ। ਇਨ੍ਹਾਂ ਪੋਸਟਾਂ ਲਈ ਆਨਲਾਈਨ ਰਜਿਸਟ੍ਰੇਸ਼ਨ 15 ਦਸੰਬਰ 2018 ਤੱਕ ਜਾਰੀ ਰਹੇਗੀ। ਆਨਲਾਈਨ ਫੀਸ ਜਮ੍ਹਾਂ ਕਰਾਉਣ ਦੀ ਅੰਤਮ ਤਾਰੀਖ 18 ਦਸੰਬਰ 2018 ਹੋਵੇਗੀ।

ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਿਲ-ਮੈਕੇਨਿਕਲ ਇੰਜੀਨਿਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਤੇ 2 ਸਾਲ ਦਾ ਪ੍ਰੋਫੈਸ਼ਨਲ ਅਨੁਭਵ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਰਕਾਰੀ ਕਰਮਚਾਰੀਆਂ ਤੇ ਈਐੱਸਆਈਸੀ ਦੇ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ 5 ਸਾਲਾਂ ਦੀ ਛੋਟ ਹੈ। ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਲਈ 500 ਰੁਪਏ ਫੀਸ ਰੱਖੀ ਗਈ ਹੈ। ਐੱਸਸੀ-ਐੱਸਟੀ ਨੂੰ 250 ਰੁਪਏ ਦੇਣੇ ਪੈਣਗੇ।

Comments

Leave a Reply


Latest News