Sat,May 25,2019 | 01:23:08pm
HEADLINES:

ਜੀਵਨ ਲੰਮਾ ਹੋਣ ਦੀ ਜਗ੍ਹਾ ਮਹਾਨ ਹੋਣਾ ਚਾਹੀਦਾ ਹੈ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਵਿੱਚ ਹੋਇਆ। ਉਨ੍ਹਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ, ਭਾਰਤੀ ਸੰਵਿਧਾਨ ਨਿਰਮਾਤਾ ਤੇ ਸ਼ੋਸ਼ਿਤ ਬਹੁਜਨ ਸਮਾਜ ਦੇ ਮਸੀਹਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

-ਰਾਜਨੀਤਕ ਅੱਤਿਆਚਾਰ ਸਮਾਜਿਕ ਅੱਤਿਆਚਾਰ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਅਤੇ ਇੱਕ ਸੁਧਾਰਕ, ਜੋ ਕਿ ਸਮਾਜ ਨੂੰ ਰੱਦ ਕਰ ਦਿੰਦਾ ਹੈ, ਉਹ ਸਰਕਾਰ ਨੂੰ ਰੱਦ ਕਰ ਦੇਣ ਵਾਲੇ ਰਾਜਨੀਤਕ ਤੋਂ ਕਿਤੇ ਜ਼ਿਆਦਾ ਹਿੰਮਤੀ ਹੈ।

-ਪਤੀ-ਪਤਨੀ ਦੇ ਵਿਚਕਾਰ ਦਾ ਸਬੰਧ ਪੱਕੇ ਦੋਸਤਾਂ ਦੇ ਸਬੰਧ ਦੇ ਬਰਾਬਰ ਹੋਣਾ ਚਾਹੀਦਾ ਹੈ।

-ਜਦੋਂ ਤੱਕ ਤੁਸੀਂ ਸਮਾਜਿਕ ਆਜ਼ਾਦੀ ਨਹੀਂ ਹਾਸਲ ਕਰ ਲੈਂਦੇ, ਕਾਨੂੰਨ ਤੁਹਾਨੂੰ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ।

-ਜੀਵਨ ਲੰਮਾ ਹੋਣ ਦੀ ਜਗ੍ਹਾ ਮਹਾਨ ਹੋਣਾ ਚਾਹੀਦਾ ਹੈ।

-ਹਿੰਦੂ ਧਰਮ ਵਿੱਚ ਸਮਝ, ਕਾਰਨ ਤੇ ਆਜ਼ਾਦ ਸੋਚ ਦੇ ਵਿਕਾਸ ਲਈ ਕੋਈ ਜਗ੍ਹਾ ਨਹੀਂ ਹੈ।

-ਮੈਂ ਕਿਸੇ ਵੀ ਸਮਾਜ ਦੀ ਤਰੱਕੀ ਮਹਿਲਾਵਾਂ ਨੇ ਜੋ ਤਰੱਕੀ ਹਾਸਲ ਕੀਤੀ ਹੈ, ਉਸ ਤੋਂ ਮਾਪਦਾ ਹਾਂ।

-ਮੈਂ ਅਜਿਹੇ ਧਰਮ ਨੂੰ ਮੰਨਦਾ ਹਾਂ, ਜੋ ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਸਿਖਾਏ।

-ਹਰ ਵਿਅਕਤੀ, ਜੋ ਕਿ ਮਿਲ ਦੇ ਸਿਧਾਂਤ ਕਿ ਇੱਕ ਦੇਸ਼ ਦੂਜੇ ਦੇਸ਼ 'ਤੇ ਸ਼ਾਸਨ ਨਹੀਂ ਕਰ ਸਕਦਾ, ਨੂੰ ਮੰਨਦਾ ਹੈ, ਉਸਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਵਰਗ ਦੂਜੇ ਵਰਗ 'ਤੇ ਸ਼ਾਸਨ ਨਹੀਂ ਕਰ ਸਕਦਾ।

-ਬੁੱਧੀ ਦਾ ਵਿਕਾਸ ਮਨੁੱਖ ਦੇ ਵਜੂਦ ਦਾ ਅੰਤਮ ਟੀਚਾ ਹੋਣਾ ਚਾਹੀਦਾ ਹੈ।

Comments

Leave a Reply


Latest News