Fri,Feb 22,2019 | 10:46:23am
HEADLINES:

ਸੇਲ ਨੇ ਆਪਰੇਟਰ-ਅਟੈਂਡੈਂਟ ਦੀਆਂ 156 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਸੇਲ ਅਥਾਰਿਟੀ ਆਫ ਇੰਡੀਆ (ਸੇਲ) ਨੇ ਆਪਰੇਟਰ ਕਮ ਟੈਕਨੀਸ਼ੀਅਨ (ਟ੍ਰੇਨੀ) ਤੇ ਅਟੈਂਡੈਂਟ ਕਮ ਟੈਕਨੀਸ਼ੀਅਨ (ਟ੍ਰੇਨੀ) ਦੀਆਂ 156 ਪੋਸਟਾਂ ਕੱਢੀਆਂ ਹਨ। ਇਨ੍ਹਾਂ ਪੋਸਟਾਂ ਲਈ ਤੁਸੀਂ ਸਟੀਲ ਅਥਾਰਿਟੀ ਆਫ ਇੰਡੀਆ ਦੀ ਆਫੀਸ਼ਿਅਲ ਵੈਬਸਾਈਟ www.sail.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।

10 ਦਸੰਬਰ ਅਪਲਾਈ ਕਰਨ ਦੀ ਅੰਤਮ ਤਾਰੀਖ ਹੈ। ਇਹ ਭਰਤੀ ਸਟੀਲ ਅਥਾਰਿਟੀ ਆਫ ਇੰਡੀਆ ਦੀ ਯੂਨਿਟ ਇਸਕੋ ਸਟੀਲ ਪਲਾਂਟ ਲਈ ਹੋਣੀ ਹੈ। ਇਹ ਪਲਾਂਟ ਪੱਛਮੀ ਬੰਗਾਲ ਦੇ ਬਰਨਪੁਰ ਵਿਖੇ ਹੈ। ਇਨ੍ਹਾਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਟ੍ਰੇਡ-ਸਕਿੱਲ ਟੈਸਟ ਲਈ ਸੱਦਿਆ ਜਾਵੇਗਾ। ਇਹ ਟੈਸਟ ਸਿਰਫ ਕੁਆਲੀਫਾਈ ਕਰਨਾ ਹੋਵੇਗਾ।

ਲਿਖਤੀ ਪ੍ਰੀਖਿਆ ਤੇ ਟ੍ਰੇਡ-ਸਕਿੱਲ ਟੈਸਟ ਦੇ ਆਧਾਰ 'ਤੇ ਮੈਰਿਟ ਤਿਆਰ ਹੋਵੇਗੀ। ਆਪਰੇਟਰ ਕਮ ਟੈਕਨੀਸ਼ੀਅਨ (ਟ੍ਰੇਨੀ) ਦੀਆਂ ਪੋਸਟਾਂ ਲਈ ਜਨਰਲ ਤੇ ਓਬੀਸੀ ਉਮੀਦਵਾਰਾਂ ਲਈ 250 ਰੁਪਏ, ਜਦਕਿ ਅਟੈਂਡੈਂਟ ਕਮ ਟੈਕਨੀਸ਼ੀਅਨ (ਟ੍ਰੇਨੀ) ਲਈ ਜਨਰਲ ਤੇ ਓਬੀਸੀ ਉਮੀਦਵਾਰਾਂ ਵਾਸਤੇ 150 ਰੁਪਏ ਫੀਸ ਰੱਖੀ ਗਈ ਹੈ। ਐੱਸਸੀ-ਐੱਸਟੀ ਉਮੀਦਵਾਰਾਂ ਨੂੰ ਫੀਸ ਤੋਂ ਛੋਟ ਰਹੇਗੀ।

Comments

Leave a Reply


Latest News