Sat,May 25,2019 | 01:20:52pm
HEADLINES:

ਕੁਝ ਲੋਕ ਸ਼ਾਸਨ ਕਰਨ ਲਈ ਪੈਦਾ ਹੁੰਦੇ ਨੇ ਤੇ ਕੁਝ ਸਲਾਹ ਦੇਣ ਲਈ

ਰਾਲਫ ਵਾਲਡੋ ਇਮਰਸਨ ਅਮਰੀਕਾ ਦੇ ਪ੍ਰਸਿੱਧ ਫਿਲਾਸਫਰ ਤੇ ਕਵੀ ਸਨ। ਉਨ੍ਹਾਂ ਨੇ 19ਵੀਂ ਸਦੀ ਦੇ ਵਿਚਕਾਰ ਨਵਜਾਗਰਣ ਮੁਹਿੰਮ ਚਲਾਈ। ਉਨ੍ਹਾਂ ਦਾ ਜਨਮ 1803 ਤੇ ਦੇਹਾਂਤ ਸਾਲ 1882 ਵਿੱਚ ਹੋਇਆ ਸੀ।

-ਜੀਵਨ ਦੀ ਲੰਬਾਈ ਨਹੀਂ, ਸਗੋਂ ਡੂੰਘਾਈ ਮਾਪਣੀ ਚਾਹੀਦੀ ਹੈ।

-ਪਹਿਲੀ ਦੌਲਤ ਸਿਹਤ ਹੈ।

-ਵੱਡੀ ਤਾਕਤ ਹਾਸਲ ਕਰਨ ਤੋਂ ਪਹਿਲਾਂ ਸਾਨੂੰ ਉਸਨੂੰ ਇਸਤੇਮਾਲ ਕਰਨ ਦੀ ਬੁੱਧੀ ਹਾਸਲ ਕਰਨੀ ਚਾਹੀਦੀ ਹੈ।

-ਉੱਥੇ ਨਾ ਜਾਓ, ਜਿੱਥੇ ਰਾਹ ਲੈ ਜਾਵੇ, ਸਗੋਂ ਉੱਥੇ ਜਾਓ, ਜਿੱਥੇ ਕੋਈ ਰਾਹ ਨਹੀਂ ਹੈ ਅਤੇ ਉੱਥੇ ਆਪਣੇ ਨਿਸ਼ਾਨ ਛੱਡ ਜਾਓ।

-ਹਰ ਸਮਾਜ 'ਚ ਕੁਝ ਲੋਕ ਸ਼ਾਸਨ ਕਰਨ ਲਈ ਪੈਦਾ ਹੁੰਦੇ ਹਨ ਅਤੇ ਕੁਝ ਲੋਕ ਸਲਾਹ ਦੇਣ ਲਈ।

-ਇਹ ਜਾਨਣਾ ਕਿ ਤੁਹਾਡੇ ਕਾਰਨ ਕਿਸੇ ਇੱਕ ਵਿਅਕਤੀ ਦੀ ਵੀ ਜ਼ਿੰਦਗੀ ਆਸਾਨ ਹੋਈ ਹੈ, ਇਹੀ ਸਫਲਤਾ ਹੈ।

-ਉਤਸ਼ਾਹ, ਕੋਸ਼ਿਸ਼ ਦਾ ਜਨਮਦਾਤਾ ਹੈ, ਬਿਨਾਂ ਇਸਦੇ ਕਦੇ ਕੁਝ ਮਹਾਨ ਨਹੀਂ ਹਾਸਲ ਕੀਤਾ ਗਿਆ।

-ਅਸੀਂ ਜਿੰਨਾ ਜਾਣਦੇ ਹਾਂ, ਉਸ ਤੋਂ ਜ਼ਿਆਦਾ ਸਮਝਦਾਰ ਹਾਂ।

-ਜਿੱਤ ਇਸ ਤਰ੍ਹਾਂ ਪ੍ਰਾਪਤ ਕਰੋ, ਜਿਵੇਂ ਕਿ ਤੁਹਾਨੂੰ ਇਸਦੀ ਆਦਤ ਹੋਵੇ ਤੇ ਹਾਰੋ ਇੰਜ ਜਿਵੇਂ ਕਿ ਆਨੰਦ ਚੁੱਕਣ ਲਈ ਇੱਕ ਬਦਲਾਅ ਕੀਤਾ ਹੋਵੇ।

-ਦੋਸਤ ਬਣਾਉਣ ਦਾ ਇੱਕ ਹੀ ਢੰਗ ਹੈ, ਦੋਸਤ ਬਣੋ।

Comments

Leave a Reply


Latest News