Fri,Feb 22,2019 | 10:42:45am
HEADLINES:

ਇੰਡੀਅਨ ਆਰਮੀ ਨੇ ਲੈਫਟੀਨੈਂਟ ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਇੰਡੀਅਨ ਆਰਮੀ ਨੇ 12ਵੀਂ ਪਾਸ ਭਾਰਤੀ ਪੁਰਸ਼ਾਂ ਤੋਂ ਸੈਨਾ ਵਿੱਚ ਲੈਫਟੀਨੈਂਟ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ 12ਵੀਂ ਆਧਾਰ 'ਤੇ ਸੈਨਾ ਵਿੱਚ ਟੈਕਨੀਕਲ ਐਂਟਰੀ ਸਕੀਮ ਕੋਰਸ ਤਹਿਤ ਹੋਵੇਗੀ। ਇਹ ਕੋਰਸ ਜੁਲਾਈ 2019 ਤੋਂ ਸ਼ੁਰੂ ਹੋਵੇਗਾ। ਉਮੀਦਵਾਰ ਦੀ 12ਵੀਂ ਫਿਜ਼ਿਕਸ, ਕੈਮਿਸਟਰੀ ਤੇ ਮੈਥੇਮੈਟਿਕਸ ਵਿਸ਼ੇ ਵਿੱਚ 70 ਫੀਸਦੀ ਅੰਕਾਂ ਦੇ ਨਾਲ ਪਾਸ ਹੋਣੀ ਚਾਹੀਦੀ ਹੈ।

ਜੇਕਰ ਤੁਸੀਂ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਭਾਰਤੀ ਸੈਨਾ ਦੀ ਵੈਬਸਾਈਟ  http://www.joinindianarmy.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਧਿਆਨ ਰਹੇ ਕਿ ਸਿਰਫ ਅਣਵਿਆਹੇ ਭਾਰਤੀ ਪੁਰਸ਼ ਹੀ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ 5 ਸਾਲਾਂ ਦੀ ਟ੍ਰੇਨਿੰਗ 'ਤੇ ਭੇਜਿਆ ਜਾਵੇਗਾ, ਜਿਸਨੂੰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਇੰਜੀਨਿਅਰਿੰਗ ਵਿੱਚ ਡਿਗਰੀ ਦਿੱਤੀ ਜਾਵੇਗੀ ਅਤੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਦਾ ਅਹੁਦਾ ਮਿਲੇਗਾ।

ਕੁੱਲ 90 ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 27 ਨਵੰਬਰ 2018 ਹੈ। ਉਮੀਦਵਾਰ ਦਾ ਜਨਮ 1 ਜਨਵਰੀ 2000 ਤੋਂ ਬਾਅਦ ਅਤੇ 1 ਜਨਵਰੀ 2003 ਤੋਂ ਪਹਿਲਾਂ ਹੋਣਾ ਚਾਹੀਦਾ ਹੈ।

Comments

Leave a Reply


Latest News