Wed,Dec 19,2018 | 09:48:04am
HEADLINES:

ਕਾਂਸਟੇਬਲ ਟੈਲੀਕਾਮ ਦੀਆਂ 218 ਪੋਸਟਾਂ ਕੱਢੀਆਂ, ਐੱਸਸੀ ਲਈ 33 ਰਾਖਵੀਆਂ

ਇੰਡੋ ਤਿਬਤੀਅਨ ਬਾਰਡਰ ਪੁਲਸ (ਆਈਟੀਬੀਪੀ) ਨੇ ਕਾਂਸਟੇਬਲ (ਟੈਲੀਕਾਮ) ਦੀਆਂ 218 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਪੋਸਟਾਂ ਫਿਲਹਾਲ ਕੱਚੀਆਂ ਹੋਣਗੀਆਂ, ਜਿਨ੍ਹਾਂ ਨੂੰ ਬਾਅਦ 'ਚ ਪੱਕਾ ਕੀਤੇ ਜਾਣ ਦੀ ਸੰਭਾਵਨਾ ਹੈ। ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਦੇਸ਼ ਵਿੱਚ ਕਿਤੇ ਵੀ ਪੋਸਟਿੰਗ ਦਿੱਤੀ ਜਾ ਸਕਦੀ ਹੈ।

ਉਮੀਦਵਾਰ ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਆਈਟੀਬੀਪੀ ਦੀ ਭਰਤੀ ਵੈਬਸਾਈਟ http://recruitment.itbpolice.nic.in/  'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ 27 ਨਵੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਕੁੱਲ 218 ਪੋਸਟਾਂ ਵਿੱਚੋਂ ਅਨੁਸੂਚਿਤ ਜਾਤੀ ਵਰਗ ਦੇ ਉਮੀਦਵਾਰਾਂ ਲਈ 33, ਅਨੁਸੂਚਿਤ ਜਨਜਾਤੀ ਵਰਗ ਲਈ 16 ਅਤੇ ਪੱਛੜੇ ਵਰਗਾਂ ਲਈ 59 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਪ੍ਰੀਖਿਆ ਫੀਸ ਜਨਰਲ ਤੇ ਓਬੀਸੀ ਉਮੀਦਵਾਰਾਂ ਲਈ 100 ਰੁਪਏ ਰੱਖੀ ਗਈ ਹੈ। ਦੂਜੇ ਪਾਸੇ ਐੱਸਸੀ-ਐੱਸਟੀ ਐਕਸ ਸਰਵਿਸਮੈਨ ਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਉਮੀਦਵਾਰ ਦੀ ਉਮਰ 18 ਤੋਂ 23 ਸਾਲ ਵਿਚਕਾਰ ਹੋਣੀ ਚਾਹੀਦੀ ਹੈ।

Comments

Leave a Reply


Latest News