Wed,Dec 19,2018 | 09:46:56am
HEADLINES:

ਭਾਰਤੀ ਆਰਮੀ ਜਲੰਧਰ ਤੇ ਹੁਸ਼ਿਆਰਪੁਰ ਵਿੱਚ ਕਰੇਗੀ ਭਰਤੀ ਰੈਲੀ

ਭਾਰਤੀ ਸੈਨਾ ਵੱਖ-ਵੱਖ ਪੋਸਟਾਂ 'ਤੇ ਭਰਤੀਆਂ ਲਈ ਜਲੰਧਰ ਤੇ ਹੁਸ਼ਿਆਰਪੁਰ ਵਿੱਚ ਰੈਲੀ ਕਰਨ ਜਾ ਰਹੀ ਹੈ। ਇਹ ਰੈਲੀ 2 ਦਸੰਬਰ 2018 ਤੋਂ 8 ਦਸੰਬਰ 2018 ਤੱਕ ਹੋਵੇਗੀ। ਭਰਤੀ ਰੈਲੀ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਦਾ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ।

ਆਨਲਾਈਨ ਰਜਿਸਟ੍ਰੇਸ਼ਨ 16 ਨਵੰਬਰ ਤੱਕ ਕਰਵਾ ਸਕਦੇ ਹਨ। ਰੈਲੀ ਲਈ ਐਡਮਿਟ ਕਾਰਡ 17 ਨਵੰਬਰ ਤੋਂ 25 ਨਵੰਬਰ ਤੱਕ ਜਾਰੀ ਕੀਤੇ ਜਾਣਗੇ। ਇਸ ਰੈਲੀ ਵਿੱਚ ਭਾਰਤੀ ਸੈਨਾ 'ਚ ਸੋਲਜ਼ਰ ਜਨਰਲ ਡਿਊਟੀ, ਸੋਲਜ਼ਰ ਟੈਕਨੀਕਲ, ਸੋਲਜ਼ਰ ਕਲਰਕ/ਸੋਲਜ਼ਰ ਸਟੋਰ ਕੀਪਰ ਟੈਕਨੀਕਲ, ਸਿਪਾਹੀ ਫਾਰਮਾ ਦੀਆਂ ਪੋਸਟਾਂ 'ਤੇ ਭਰਤੀ ਹੋਵੇਗੀ। ਸਾਰਿਆਂ ਲਈ ਉਮਰ ਸੀਮਾ ਤੇ ਯੋਗਤਾ ਅਲੱਗ-ਅਲੱਗ ਹੈ।

ਅਪਲਾਈ ਕਰਨ ਲਈ ਉਮੀਦਵਾਰ ਭਾਰਤੀ ਸੈਨਾ ਦੀ ਵੈਬਸਾਈਟ https://joinindianarmy.nic.in/2ravo/2R1VO”serLogin.htm 'ਤੇ ਜਾ ਕੇ ਸਿੱਧੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੋਲਜ਼ਰ ਜਨਰਲ ਡਿਊਟੀ ਦੇ ਲਈ ਘੱਟੋ ਘੱਟ ਯੋਗਤਾ 19ਵੀਂ ਪਾਸ ਹੈ, ਜਦਕਿ ਹੋਰ ਪੋਸਟਾਂ ਲਈ ਘੱਟ ਤੋਂ ਘੱਟ 12ਵੀਂ ਪਾਸ ਹੋਣਾ ਜ਼ਰੂਰੀ ਹੈ।

Comments

Leave a Reply


Latest News