Thu,Nov 15,2018 | 08:33:45am
HEADLINES:

ਇੰਡੀਅਨ ਨੇਵੀ 'ਚ ਅਫਸਰ ਬਣਨ ਦਾ ਮੌਕਾ, 22 ਤੱਕ ਕੀਤਾ ਜਾ ਸਕੇਗਾ ਅਪਲਾਈ

ਇੰਡੀਅਨ ਨੇਵੀ ਨੇ ਪਰਮਾਨੈਂਟ ਕਮਿਸ਼ਨ ਤਹਿਤ ਜੁਲਾਈ 2019 ਤੋਂ ਸ਼ੁਰੂ ਹੋਣ ਵਾਲੇ ਬੈਚ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 22 ਨਵੰਬਰ 2018 ਤੱਕ ਚੱਲੇਗੀ। ਅਪਲਾਈ ਕਰਨ ਵਾਲੇ ਨੌਜਵਾਨ ਵਿਆਹੇ ਨਹੀਂ ਹੋਣੇ ਚਾਹੀਦੇ। ਅਪਲਾਈ ਕਰਨ ਲਈ ਤੁਸੀਂ ਇੰਡੀਅਨ ਨੇਵੀ ਦੀ ਵੈੱਬਸਾਈਟ https://www.joinindiannavy. gov.in 'ਤੇ ਜਾਣਾ ਹੋਵੇਗਾ।

ਇਨ੍ਹਾਂ ਪੋਸਟਾਂ ਲਈ ਅਪਲਾਈ ਸਿਰਫ ਉਹ ਨੌਜਵਾਨ ਹੀ ਕਰ ਸਕਦੇ ਹਨ, ਜਿਨ੍ਹਾਂ ਨੇ ਜੇਈਈ (ਮੇਨ) ਪ੍ਰੀਖਿਆ ਦਿੱਤੀ ਹੋਵੇ, ਕਿਉਂਕਿ ਜੇਈਈ (ਮੇਨ) ਦੀ ਰੈਂਕਿੰਗ ਦੇ ਆਧਾਰ 'ਤੇ ਮੈਰਿਟ ਬਣਾਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਐੱਸਐੱਸਬੀ ਇੰਟਰਵਿਊ ਲਈ ਸੱਦਿਆ ਜਾਵੇਗਾ।

ਇਨ੍ਹਾਂ ਪੋਸਟਾਂ ਲਈ ਸਿੱਖਿਅਕ ਯੋਗਤਾ 12ਵੀਂ ਜਾਂ ਇਸਦੇ ਬਰਾਬਰ ਪ੍ਰੀਖਿਆ ਵਿਜ਼ਿਕਸ, ਕੈਮਿਸਟਰੀ ਤੇ ਮੈਥਮੈਟਿਕਸ ਵਿੱਚ 70 ਫੀਸਦੀ ਅੰਕਾਂ ਦੇ ਨਾਲ ਪਾਸ ਹੋਣਾ ਅਤੇ 10ਵੀਂ ਜਾਂ 12ਵੀਂ ਵਿੱਚ ਅੰਗ੍ਰੇਜ਼ੀ ਵਿਸ਼ੇ ਵਿੱਚ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ। ਅਪਲਾਈ ਕਰਨ ਵਾਲੇ ਉਮੀਦਵਾਰ ਦਾ ਜਨਮ 2 ਜਨਵਰੀ 2000 ਤੇ 1 ਜੁਲਾਈ 2002 ਵਿਚਕਾਰ ਹੋਣਾ ਚਾਹੀਦਾ ਹੈ।

Comments

Leave a Reply


Latest News