Wed,Mar 27,2019 | 12:46:39am
HEADLINES:

ਜੇਤੂ ਉਹ ਹੁੰਦੇ ਨੇ, ਜੋ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ

ਅਰਨਾਲਡ ਸ਼ਵਾਜ਼ਨੇਗਰ ਦਾ ਜਨਮ 30 ਜੁਲਾਈ 1947 ਨੂੰ ਛੋਟੇ ਜਿਹੇ ਦੇਸ਼ ਆਸਟ੍ਰੀਆ 'ਚ ਹੋਇਆ। ਉਹ ਬਾਡੀ ਬਿਲਡਿੰਗ, ਐਕਟਿੰਗ ਤੇ ਰਾਜਨੀਤੀ ਦੇ ਖੇਤਰ 'ਚ ਵੱਡੀਆਂ ਸਫਲਤਾਵਾਂ ਪ੍ਰਾਪਤ ਕਰ ਚੁੱਕੇ ਹਨ। 

-ਜ਼ਿੰਦਗੀ ਵਿੱਚ ਸਫਲਤਾ ਪਾਉਣ ਦੇ 6 ਨਿਯਮ ਹਨ। ਪਹਿਲਾ, ਖੁਦ 'ਤੇ ਭਰੋਸਾ ਕਰੋ। ਦੂਜਾ, ਕੁਝ ਨਿਯਮ ਤੋੜੋ। ਤੀਜਾ, ਅਸਫਲ ਹੋਣ ਤੋਂ ਨਾ ਡਰੋ। ਚੌਥਾ, ਨਕਾਰਾਤਮਕ ਲੋਕਾਂ ਦੀ ਅਣਦੇਖੀ ਕਰੋ। ਪੰਜਵਾਂ, ਸਖਤ ਮਿਹਨਤ ਕਰੋ। ਛੇਵਾਂ, ਕੁਝ ਵਾਪਸ ਦਿਓ।
 
-ਮੈਂ ਹਮੇਸ਼ਾ ਭੁੱਖਾ ਰਹਿੰਦਾ ਹਾਂ, ਕਦੇ ਵੀ ਆਪਣੀਆਂ ਮੌਜ਼ੂਦਾ ਉਪਲਬਧੀਆਂ ਤੋਂ ਸੰਤੁਸ਼ਟ ਨਹੀਂ ਹੁੰਦਾ ਹਾਂ।
 
-ਤਾਕਤ ਜਿੱਤਣ ਨਾਲ ਨਹੀਂ ਆਉਂਦੀ। ਤੁਹਾਡੇ ਸੰਘਰਸ਼ ਤੁਹਾਡੀ ਤਾਕਤ ਪੈਦਾ ਕਰਦੇ ਹਨ। ਜਦੋਂ ਤੁਸੀਂ ਮੁਸੀਬਤਾਂ 'ਚੋਂ ਲੰਘਦੇ ਹੋ ਤੇ ਹਾਰ ਨਹੀਂ ਮੰਨਦੇ, ਉਹੀ ਤਾਕਤ ਹੈ।
 
-ਤੁਹਾਨੂੰ ਨਤੀਜੇ ਮਿਲ ਸਕਦੇ ਹਨ ਜਾਂ ਬਹਾਨੇ, ਪਰ ਦੋਵੇਂ ਨਹੀਂ।
 
-ਹਰ ਸਵੇਰ ਤੁਹਾਡੇ ਕੋਲ ਦੋ ਆਪਸ਼ਨਾਂ ਹਨ, ਆਪਣੇ ਸੁਪਨਿਆਂ ਦੇ ਨਾਲ ਸੋਂਦੇ ਰਹੋ ਜਾਂ ਉੱਠੋ ਤੇ ਉਨ੍ਹਾਂ ਦਾ ਪਿੱਛਾ ਕਰੋ।
 
-ਤੁਸੀਂ ਸਫਲਤਾ ਦੀਆਂ ਪੌੜੀਆਂ ਜੇਬਾਂ ਵਿੱਚ ਹੱਥ ਪਾ ਕੇ ਨਹੀਂ ਚੜ੍ਹ ਸਕਦੇ।
 
-ਜੇਤੂ ਉਹ ਨਹੀਂ ਹੁੰਦੇ, ਜੋ ਕਦੇ ਫੇਲ੍ਹ ਨਹੀਂ ਹੁੰਦੇ, ਸਗੋਂ ਉਹ ਹੁੰਦੇ ਨੇ, ਜੋ ਕਦੇ ਹਾਰ ਨਹੀਂ ਮੰਨਦੇ।
 
-ਅੱਜ ਜਿਹੜਾ ਦਰਦ ਤੁਸੀਂ ਮਹਿਸੂਸ ਕਰ ਰਹੇ ਹੋ, ਉਹ ਕੱਲ ਨੂੰ ਉਹ ਤਾਕਤ ਹੋਵੇਗੀ, ਜਿਸਦਾ ਤੁਸੀਂ ਅਹਿਸਾਸ ਕਰੋਗੇ।
 
-ਵਿਸ਼ਵਾਸ ਦੇ ਨਾਲ ਆਪਣੇ ਸੁਪਨਿਆਂ ਦੀ ਦਿਸ਼ਾ ਵਿੱਚ ਅੱਗੇ ਵਧੋ। ਉਸ ਜੀਵਨ ਨੂੰ ਜੀਓ, ਜਿਸਦੀ ਤੁਸੀਂ ਕਲਪਨਾ ਕੀਤੀ ਹੈ।

 

Comments

Leave a Reply


Latest News