Thu,Nov 15,2018 | 08:25:49am
HEADLINES:

ਈਸਟਰਨ ਰੇਲਵੇ ਨੇ 2907 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਈਸਟਰਨ ਰੇਲਵੇ ਨੇ ACT Apprentics ਦੇ ਤੌਰ 'ਤੇ ਆਪਣੀਆਂ ਵੱਖ-ਵੱਖ ਵਰਕਸ਼ਾਪ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਲਈ 14 ਨਵੰਬਰ 2018 ਦੀ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਰਿਕਰੂਟਮੈਂਟ ਡ੍ਰਾਈਵ ਤਹਿਤ ਕੁੱਲ 2907 ਭਰਤੀਆਂ ਹੋਣਗੀਆਂ।

ਇਸਦੇ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਨਰਲ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ ਇਸਦੇ ਲਈ 100 ਰੁਪਏ ਫੀਸ ਜਮ੍ਹਾਂ ਕਰਾਉਣੀ ਹੋਵੇਗੀ, ਜਦਕਿ ਐੱਸਸੀ, ਐੱਸਟੀ, ਪੀਡਬਲਯੂਡੀ ਤੇ ਮਹਿਲਾ ਉਮੀਦਵਾਰ ਬਿਨਾਂ ਕਿਸੇ ਫੀਸ ਦੇ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 15 ਸਾਲ ਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ।

ਉਸਦਾ 10ਵੀਂ ਪਾਸ ਹੋਣ ਦੇ ਨਾਲ-ਨਾਲ ਸਬੰਧਤ ਟ੍ਰੇਡ 'ਚ ਆਈਟੀਆਈ ਹੋਣਾ ਜ਼ਰੂਰੀ ਹੈ ਜਾਂ ਇਸਦੇ ਬਰਾਬਰ ਸਿੱਖਿਆ ਹੋਣੀ ਚਾਹੀਦੀ ਹੈ। ਉਮੀਦਵਾਰ ਇਨ੍ਹਾਂ ਪੋਸਟਾਂ ਲਈ ਈਸਟਰਨ ਰੇਲਵੇ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਜਾਂ http://rrcer.in:8080/ rrcer1/Registration.jsp ਲਿੰਕ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ ਤਹਿਤ ਹਾਵੜਾ ਡਵੀਜ਼ਨ ਲਈ 659, ਸਿਆਲਦਾਹ ਲਈ 526, ਮਾਲਦਾ ਲਈ 204, ਆਸਨਸੋਲ ਲਈ 412, ਕੰਚਰਾਪਾਰਾ ਲਈ 206, ਲਿਲੂਆ ਲਈ 204, ਜਮਾਲਪੁਰ ਲਈ 696 ਪੋਸਟਾਂ ਹੋਣਗੀਆਂ।

Comments

Leave a Reply


Latest News