Thu,Nov 15,2018 | 08:25:32am
HEADLINES:

ਆਈਟੀਬੀਪੀ 'ਚ ਹੈੱਡ ਕਾਂਸਟੇਬਲ ਤੇ ਇੰਸਪੈਕਟਰ ਦੀਆਂ ਹੋਣਗੀਆਂ ਭਰਤੀਆਂ

ਇੰਡੋ ਤਿਬਤਨ ਬਾਰਡਰ ਪੁਲਸ ਫੋਰਸ (ਆਈਟੀਬੀਪੀ) ਨੇ ਹੈੱਡ ਕਾਂਸਟੇਬਲ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਸਬੰਧ 'ਚ ਅਰਜ਼ੀਆਂ ਲੈਣ ਦੀ ਤਾਰੀਖ 24 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਅਰਜ਼ੀਆਂ 23 ਅਕਤੂਬਰ 2018 ਤੱਕ ਦਿੱਤੀਆਂ ਜਾ ਸਕਦੀਆਂ ਹਨ।

ਹੈੱਡ ਕਾਂਸਟੇਬਲ (ਐਜੂਕੇਸ਼ਨ ਐਂਡ ਸਟ੍ਰੈਸ ਕਾਉਂਸਲਰ) ਪੁਰਸ਼ਾਂ ਲਈ 62 ਪੋਸਟਾਂ, ਜਦਕਿ ਹੈੱਡ ਕਾਂਸਟੇਬਲ (ਐਜੂਕੇਸ਼ਨ ਐਂਡ ਸਟ੍ਰੈਸ ਕਾਉਂਸਲਰ) ਮਹਿਲਾ ਲਈ 11 ਪੋਸਟਾਂ ਰੱਖੀਆਂ ਗਈਆਂ ਹਨ। ਹੈੱਡ ਕਾਂਸਟੇਬਲ ਤੇ ਇੰਸਪੈਕਟਰ ਦੀਆਂ ਪੋਸਟਾਂ ਲਈ ਉਮੀਦਵਾਰ ਆਈਟੀਬੀਪੀ ਦੀ ਰਿਕਰੂਟਮੈਂਟ ਵੈੱਬਸਾਈਟ www.recruitment.itbpolice. nic.in 'ਤੇ ਕਲਿੱਕ ਕਰਕੇ ਉੱਥੇ ਪੋਸਟਾਂ ਸਬੰਧੀ ਪੂਰੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹਨ।

ਆਈਟੀਬੀਪੀ ਲਈ ਜਨਰਲ-ਓਬੀਸੀ ਲਈ 100 ਰੁਪਏ ਫੀਸ ਰੱਖੀ ਗਈ ਹੈ। ਦੂਜੇ ਪਾਸੇ ਐੱਸਸੀ-ਐੱਸਟੀ, ਐਕਸ ਸਰਵਿਸਮੈਨ ਤੇ ਮਹਿਲਾ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।

Comments

Leave a Reply


Latest News