Mon,Jan 21,2019 | 02:15:04pm
HEADLINES:

ਬੀਐੱਸਐੱਫ ਨੇ ਕੱਢੀਆਂ 224 ਨੌਕਰੀਆਂ, 26 ਤੱਕ ਕੀਤਾ ਜਾ ਸਕੇਗਾ ਅਪਲਾਈ

ਬਾਰਡਰ ਸਕਿਊਰਿਟੀ ਫੋਰਸ (ਬੀਐੱਸਐੱਫ) ਨੇ ਐੱਸਆਈ ਦੀਆਂ 224 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਭਰਤੀਆਂ ਲਈ 26 ਅਕਤੂਬਰ 2018 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਦੀ ਉਮਰ 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਘੱਟ ਤੋਂ ਘੱਟ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ।

ਉਸਨੇ ਬੁਨਿਆਦੀ ਟ੍ਰੇਨਿੰਗ ਸਮੇਤ ਸੇਵਾ ਵਿੱਚ 4 ਸਾਲ ਪੂਰੀ ਕੀਤੇ ਹੋਣ। ਉਮੀਦਵਾਰਾਂ ਦੀ ਚੋਣ ਪੀਈਟੀ, ਮੈਡੀਕਲ ਐਗਜ਼ਾਮਿਨੇਸ਼ਨ ਤੇ ਪ੍ਰਤੀਯੋਗੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਨੌਕਰੀ ਲਈ ਅਪਲਾਈ ਆਫਲਾਈਨ ਕਰਨਾ ਹੋਵੇਗਾ।

ਅਪਲਾਈ ਕਰਨ ਲਈ ਨਿਰਧਾਰਤ ਫਾਰਮੈਟ ਵਿੱਚ ਸਾਰੇ ਸਬੰਧਤ ਦਸਤਾਵੇਜ਼ਾਂ ਦੇ ਨਾਲ 26 ਅਕਤੂਬਰ 2018 ਜਾਂ ਉਸ ਤੋਂ ਪਹਿਲਾਂ ਨਿਰਧਾਰਿਤ ਕੇਂਦਰਾਂ 'ਤੇ ਭੇਜਣਾ ਹੋਵੇਗਾ। ਪੰਜਾਬ ਦੇ ਉਮੀਦਵਾਰ ਐੱਫਟੀਆਰ ਐੱਚਕਯੂ ਪੰਜਾਬ ਸੈਂਟਰ 'ਤੇ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

Comments

Leave a Reply


Latest News