Mon,Oct 22,2018 | 12:05:53pm
HEADLINES:

ਏਮਸ ਨੇ 2000 ਨਰਸਿੰਗ ਅਫਸਰਾਂ ਦੀਆਂ ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਆਲ ਇੰਡੀਆ ਆਫ ਮੈਡੀਕਲ ਸਾਇੰਸਿਜ (ਏਮਸ) ਨੇ 2000 ਨਰਸਿੰਗ ਅਫਸ਼ਰਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਫਸਰਾਂ ਨੂੰ ਏਮਸ ਭੋਪਾਲ, ਏਮਸ ਜੋਧਪੁਰ, ਏਮਸ ਪਟਨਾ ਤੇ ਏਮਸ ਰਾਇਪੁਰ ਵਿੱਚ ਪੋਸਟਿੰਗ ਮਿਲੇਗੀ। ਵਧੇਰੇ ਜਾਣਕਾਰੀ ਲਈ ਏਮਸ ਦੀ ਵੈੱਬਸਾਈਟ ਚੈੱਕ ਕੀਤੀ ਜਾ ਸਕਦੀ ਹੈ।

ਅਪਲਾਈ ਕਰਨ ਵਾਲੇ ਉਮੀਦਵਾਰ ਦਾ 2Sc (8ons) Nursing/2.Sc.Nursing/2.Sc. (Post-3ertificate) / Post-2asic 2.Sc. Nursing or 4iploma in general mursing Midwifery ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਨਰਸ ਜਾਂ ਮਿਡ ਵਾਈਫ ਦੇ ਤੌਰ 'ਤੇ ਸੂਬਾ ਜਾਂ ਭਾਰਤ ਨਰਸਿੰਗ ਕੌਂਸਲ 'ਚ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ। ਜਿਨ੍ਹਾਂ ਉਮੀਦਵਾਰਾਂ ਕੋਲ ਡਿਪਲੋਮਾ ਡਿਗਰੀ ਹੈ, ਉਨ੍ਹਾਂ ਦਾ 50 ਬੈੱਡ ਵਾਲੇ ਹਸਪਤਾਲ ਵਿੱਚ 2 ਸਾਲ ਦਾ ਅਨੁਭਵ ਜ਼ਰੂਰੀ ਹੈ।

ਉਮੀਦਵਾਰ ਦੀ ਉਮਰ 21 ਤੋਂ 30 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਜਨਰਲ ਉਮੀਦਵਾਰਾਂ ਦੀ ਫੀਸ 1500 ਅਤੇ ਐੱਸਸੀ-ਐੱਸਟੀ ਉਮੀਦਵਾਰਾਂ ਦੀ ਫੀਸ 1200 ਰੁਪਏ ਰੱਖੀ ਗਈ ਹੈ। ਪੀਡਬਲਯੂਡੀ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਤ ਟੈਸਟ ਰਾਹੀਂ ਹੋਵੇਗੀ। ਪ੍ਰੀਖਿਆ 7 ਦਸੰਬਰ 2018 ਨੂੰ ਹੋਵੇਗੀ।

Comments

Leave a Reply


Latest News