Fri,Dec 14,2018 | 04:54:17am
HEADLINES:

ਇੰਜੀਨਿਅਰਿੰਗ ਸਰਵਿਸੇਜ਼ ਦੀਆਂ 581 ਪੋਸਟਾਂ ਲਈ 22 ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਯੂਪੀਐੱਸਸੀ ਈਐੱਸਈ 2019 ਤਹਿਤ ਯੂਪੀਐੱਸਸੀ ਨੇ ਇੰਜੀਨਿਅਰਿੰਗ ਸਰਵਿਸੇਜ਼ ਦੀਆਂ ਪੋਸਟਾਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਇੰਜੀਨਿਅਰਿੰਗ ਸਰਵਿਸੇਜ਼ ਦੀਆਂ 581 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 22 ਅਕਤੂਬਰ ਰੱਖੀ ਗਈ ਹੈ।

ਉਮੀਦਵਾਰ ਯੂਪੀਐੱਸਸੀ ਦੀ ਵੈੱਬਸਾਈਟ upsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ONL9N5 1PPL931“9ON 6OR V1R9O”S 5X1M9N1“9ONS O6 ”PS3 ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਦੇ ਲਿੰਕ 'ਤੇ ਕਲਿੱਕ ਕਰਕੇ ਪਾਰਟ 1 ਤੇ ਪਾਰਟ 2 ਦੇ ਲਿੰਕ 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ।

ਇਨ੍ਹਾਂ ਪੋਸਟਾਂ ਲਈ ਪ੍ਰੀਖਿਆ 6 ਜਨਵਰੀ 2019 ਨੂੰ ਹੋਵੇਗੀ। ਅਪਲਾਈ ਕਰਨ ਲਈ ਜਨਰਲ ਵਰਗ-ਓਬੀਸੀ ਲਈ 200 ਰੁਪਏ ਫੀਸ ਰੱਖੀ ਗਈ ਹੈ, ਜਦਕਿ ਐੱਸਸੀ, ਐੱਸਟੀ, ਮਹਿਲਾ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਇੰਜੀਨਿਅਰਿੰਗ ਦੀ ਡਿਗਰੀ ਹੋਣੀ ਜ਼ਰੂਰੀ ਹੈ। ਉਮੀਦਵਾਰ ਦੀ ਉਮਰ 21 ਤੋਂ 30 ਸਾਲ ਵਿਚਕਾਰ ਹੋਣੀ ਚਾਹੀਦੀ ਹੈ।

Comments

Leave a Reply


Latest News