Fri,Feb 22,2019 | 10:39:34am
HEADLINES:

ਅਮੀਰਾਂ ਨੂੰ ਗਰੀਬ ਮਾਰ ਨਾ ਦੇਣ, ਸ਼ਾਇਦ ਇਸੇ ਲਈ ਧਰਮ ਬਣਿਆ

ਨੈਪੋਲੀਅਨ ਬੋਨਾਪਾਰਟ ਦਾ ਜਨਮ 15 ਅਗਸਤ 1769 ਨੂੰ ਫ੍ਰਾਂਸ ਵਿੱਚ ਹੋਇਆ। ਉਹ ਫ੍ਰਾਂਸ ਦੇ ਰਾਜਾ ਸਨ। ਉਹ ਫ੍ਰੈਂਚ ਰਾਜਨੇਤਾ ਤੇ ਸੈਨਾ ਦੇ ਮੁੱਖ ਨੇਤਾ ਸਨ। ਨੈਪੋਲੀਅਨ ਨੂੰ ਵਿਸ਼ਵ ਦੇ ਮਹਾਨ ਸੈਨਾਪਤੀਆਂ 'ਚੋਂ ਗਿਣਿਆ ਜਾਂਦਾ ਹੈ।

-ਮੂਰਖ ਲੋਕ ਬੀਤੇ ਹੋਏ ਸਮੇਂ ਦੀ, ਸਮਝਦਾਰ ਲੋਕ ਅੱਜ ਦੀ ਅਤੇ ਮਹਾ ਮੂਰਖ ਲੋਕ ਭਵਿੱਖ ਦੀ ਗੱਲ ਕਰਦੇ ਹਨ।
 
-ਅਮੀਰਾਂ ਨੂੰ ਗਰੀਬ ਮਾਰ ਨਾ ਦੇਣ, ਸ਼ਾਇਦ ਇਸੇ ਲਈ ਧਰਮ ਬਣਾਇਆ ਗਿਆ ਹੈ।
 
-ਯੁੱਧ ਵਿੱਚ ਜੇਕਰ 100 ਸ਼ੇਰਾਂ ਦੀ ਸੈਨਾ ਦਾ ਲੀਡਰ ਇੱਕ ਕੁੱਤੇ ਨੂੰ ਬਣਾ ਦਿੱਤਾ ਜਾਵੇ ਤਾਂ ਸ਼ੇਰ ਕੁੱਤੇ ਦੀ ਮੌਤ ਮਰ ਜਾਣਗੇ, ਪਰ ਜੇਕਰ 100 ਕੁੱਤਿਆਂ ਦੀ ਸੈਨਾ ਦਾ ਲੀਡਰ ਇੱਕ ਸ਼ੇਰ ਹੋਵੇਗਾ ਤਾਂ ਕੁੱਤੇ ਵੀ ਸ਼ੇਰ ਵਾਂਗ ਲੜਨਗੇ।
 
-ਤਾਕਤ ਦੇ ਦਮ 'ਤੇ ਚੱਲਦੇ ਰਹਿਣਾ ਕੋਈ ਬਹਾਦਰੀ ਨਹੀਂ, ਤਾਕਤ ਦੇ ਬਿਨਾਂ ਚੱਲਣਾ ਹੀ ਬਹਾਦਰੀ ਹੈ।
 
-ਜਦੋਂ ਤੱਕ ਤੁਸੀਂ ਖੰਭ ਨਹੀਂ ਫੈਲਾਉਂਦੇ, ਉਦੋਂ ਤੱਕ ਨਹੀਂ ਜਾਣ ਸਕੋਗੇ ਕਿ ਤੁਸੀਂ ਕਿੰਨਾ ਉੱਡ ਸਕਦੇ ਹੋ।
 
-ਇੱਕ ਵਾਰ ਜੋ ਸੋਚ ਲਿਆ, ਉਸ 'ਤੇ ਟਿਕੇ ਰਹੋ।
 
-ਹਾਰ ਨੂੰ ਧੋਖਾ ਦੇ ਕੇ, ਨੁਕਸਾਨ ਨੂੰ ਲਾਭ ਵਿੱਚ ਬਦਲ ਕੇ, ਅਸਫਲਤਾ ਨੂੰ ਸਫਲਤਾ ਵਿੱਚ ਬਦਲ ਕੇ ਹੀ ਤੁਸੀਂ ਮਜ਼ਬੂਤ ਬਣ ਸਕਦੇ ਹੋ।
 
-ਸ਼ਾਂਤ ਦਿਮਾਗ ਹੀ ਸਰੀਰ ਲਈ ਸਭ ਤੋਂ ਚੰਗੀ ਦਵਾਈ ਹੈ।
 
-ਸੱਚਾ ਆਦਮੀ ਕਿਸੇ ਤੋਂ ਨਫਰਤ ਨਹੀਂ ਕਰਦਾ।
 
-ਦੁਸ਼ਮਣ ਜਦੋਂ ਗਲਤੀ ਕਰ ਰਿਹਾ ਹੋਵੇ ਤਾਂ ਉਸਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ।

 

Comments

Leave a Reply


Latest News