Fri,Feb 22,2019 | 10:51:06am
HEADLINES:

ਇੰਡੀਅਨ ਆਇਲ ਕਾਰਪੋਰੇਸ਼ਨ ਨੇ 344 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਇੰਡੀਅਨ ਆਇਲ ਕਾਰਪੋਰੇਸ਼ਨ ਨੇ 344 ਟ੍ਰੇਡ ਅਪ੍ਰੈਂਟਿਸ ਅਤੇ ਟੈਕਨੀਸ਼ਿਅਨ ਅਪ੍ਰੈਂਟਿਸ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ 21 ਸਤੰਬਰ ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ 10ਵੀਂ, ਆਈਟੀਆਈ, ਡਿਪਲੋਮਾ  ਜਾਂ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਪੋਸਟਾਂ ਲਈ ਉਮਰ ਸੀਮਾ 18 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਪੋਸਟਾਂ ਲਈ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ।

ਯੋਗ ਉਮੀਦਵਾਰ ਇੰਡੀਅਨ ਆਇਲ ਦੀ ਆਫੀਸ਼ਿਅਲ ਵੈੱਬਸਾਈਟ www.iocl.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਕੁੱਲ 344 ਪੋਸਟਾਂ ਵਿੱਚੋਂ 201 ਪੋਸਟਾਂ ਗੈਰ ਰਾਖਵੀਆਂ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਅਨੁਸੂਚਿਤ ਜਾਤੀ ਲਈ 52 ਪੋਸਟਾਂ ਰਾਖਵੀਆਂ ਹੋਣਗੀਆਂ, ਜਦਕਿ ਅਨੁਸੂਚਿਤ ਜਨਜਾਤੀ ਲਈ 5 ਅਤੇ ਹੋਰ ਪੱਛੜੇ ਵਰਗ ਲਈ 86 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਪੀਡਬਲਯੂਡੀ ਲਈ ਕੁੱਲ 14 ਪੋਸਟਾਂ ਰੱਖੀਆਂ ਗਈਆਂ ਹਨ।

Comments

Leave a Reply


Latest News