Thu,Aug 22,2019 | 09:29:41am
HEADLINES:

ਸਫਲਤਾ ਹਾਸਲ ਕਰਨੀ ਹੈ ਤਾਂ ਉਸਦੇ ਬਾਰੇ ਸੋਚਦੇ ਰਹੋ

ਪ੍ਰੇਨਟਿਸ ਮਲਫਰਡ ਦਾ ਜਨਮ 1834 ਨੂੰ ਅਮਰੀਕਾ 'ਚ ਹੋਇਆ। ਉਹ ਪ੍ਰਸਿੱਧ ਲੇਖਕ ਸਨ। ਆਪਣੇ ਦੌਰ ਵਿੱਚ ਉਨ੍ਹਾਂ ਨੇ ਨਵੇਂ ਵਿਚਾਰ ਦੇ ਕੇ ਵਿਚਾਰਾਂ ਦੀ ਕ੍ਰਾਂਤੀ ਲਿਆਂਦੀ। ਉਨ੍ਹਾਂ ਦਾ ਦੇਹਾਂਤ 1891 ਵਿੱਚ ਹੋਇਆ।

-ਤੁਸੀਂ ਇਹ ਕਹਿੰਦੇ ਹੋਵੋਗੇ ਕਿ 'ਮੈਂ ਜੀਵਨ ਵਿੱਚ ਅਸਫਲ ਰਿਹਾ ਹਾਂ ਅਤੇ ਹਮੇਸ਼ਾ ਅਸਫਲ ਹੀ ਰਹਾਂਗਾ।' ਅਜਿਹਾ ਇਸ ਲਈ ਹੈ ਕਿ ਤੁਸੀਂ ਖੁਦ ਪਿੱਛੇ ਮੁੜ ਕੇ ਆਪਣੀਆਂ ਅਸਫਲਤਾਵਾਂ ਨੂੰ ਦੇਖਦੇ ਹੋ ਅਤੇ ਉਨ੍ਹਾਂ ਨੂੰ ਮੌਜ਼ੂਦਾ ਦੌਰ ਵਿੱਚ ਖਿੱਚ ਲਿਆਉਂਦੇ ਹੋ। ਨਤੀਜਾ ਫਿਰ ਤੋਂ ਅਸਫਲਤਾ। ਇਸ ਵਤੀਰੇ ਨੂੰ ਉਲਟ ਕੇ ਦੇਖੋ ਅਤੇ ਇੱਕ ਸਫਲ ਭਵਿੱਖ ਵਿੱਚ ਜਿਊਣਾ ਸ਼ੁਰੂ ਕਰੋ।
 
-ਰਚਨਾਤਮਕ ਵਿਚਾਰ ਤੁਹਾਨੂੰ ਉੱਪਰ ਚੁੱਕਦੇ ਹਨ, ਸਰੀਰ ਲਈ ਸਿਹਤਮੰਦ ਹਨ, ਖੂਨ ਨੂੰ ਸ਼ੁੱਧ ਕਰਦੇ ਹਨ, ਸਰੀਰ ਨੂੰ ਮਜ਼ਬੂਤ ਕਰਦੇ ਹਨ। ਇਹੀ ਜੀਵਨ ਦਾ ਅਮ੍ਰਿਤ ਵੀ ਹਨ। ਅਜਿਹੇ ਵਿਚਾਰਾਂ ਦਾ ਜਿੰਨਾ ਜ਼ਿਆਦਾ ਪਸਾਰ ਕਰੋਗੇ, ਉਨਾ ਹੀ ਲੰਮਾ ਜੀਵਨ ਜਿਓਗੇ।
 
-ਪਿਆਰ ਉਹ ਤੱਤ ਹੈ, ਜਿਹੜਾ ਦਿਖਾਈ ਨਹੀਂ ਦਿੰਦਾ, ਪਰ ਇਹ ਉਨਾ ਹੀ ਸੱਚ ਹੈ, ਜਿੰਨਾ ਹਵਾ ਤੇ ਪਾਣੀ। ਇਹ ਮੁਹਿਮ ਵਾਂਗ ਹੈ, ਜੀਵਨ ਹੈ, ਅੱਗੇ ਵਧਣ ਦੀ ਊਰਜਾ ਹੈ। ਇਹ ਲਹਿਰਾਂ ਦੇ ਨਾਲ ਬਹਿੰਦਾ ਹੈ, ਜਿਵੇਂ ਸਮੁੰਦਰ।
 
-ਤੁਹਾਡਾ ਹਰ ਵਿਚਾਰ ਸੱਚ ਦੇ ਬਹੁਤ ਨੇੜੇ ਹੁੰਦਾ ਹੈ।
 
-ਸਾਡਾ ਦਿਮਾਗ ਇੱਕ ਚੁੰਬਕ ਵਾਂਗ ਹੈ। ਜਦੋਂ ਤੁਸੀਂ ਹੌਸਲੇ ਤੇ ਹਿੰਮਤ ਬਾਰੇ ਸੋਚਦੇ ਹੋ ਤਾਂ ਇਹ ਦੋਵੇਂ ਤੁਹਾਡੇ ਕੋਲ ਖਿੱਚ ਕੇ ਚਲੇ ਆਉਂਦੇ ਹਨ। ਇਸੇ ਤਰ੍ਹਾਂ ਜੇਕਰ ਸਿਹਤ ਬਾਰੇ ਸੋਚਾਂਗੇ, ਤਾਂ ਉਹ ਵੀ ਚਲੀ ਆਵੇਗੀ। 
 
-ਸਫਲਤਾ ਦੇ ਰਾਹ 'ਤੇ ਚੱਲਣਾ ਹੈ ਤਾਂ ਚਲਦੇ-ਫਿਰਦੇ, ਉੱਠਦੇ-ਬੈਠਦੇ ਉਸਦੇ ਬਾਰੇ ਸੋਚੋ।

 

Comments

Leave a Reply


Latest News