Mon,Apr 22,2019 | 08:30:25am
HEADLINES:

ਰੇਲਵੇ ਨੇ ਕੱਢੀਆਂ 313 ਪੋਸਟਾਂ, ਅਪਲਾਈ ਕਰਨ ਦੀ ਆਖਰੀ ਤਾਰੀਖ 17 ਸਤੰਬਰ

ਰੇਲਵੇ ਨੇ ਅਸਿਸਟੈਂਟ ਲੋਕੋ ਪਾਇਲਟ (ਏਐੱਲਪੀ), ਟੈਕਨੀਸ਼ਿਅੰਸ ਅਤੇ ਹੋਰ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਕੁੱਲ 313 ਪੋਸਟਾਂ 'ਤੇ ਹੋਣੀ ਹੈ। ਇਨ੍ਹਾਂ ਪੋਸਟਾਂ 'ਤੇ 10ਵੀਂ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ 17 ਸਤੰਬਰ ਰੱਖੀ ਗਈ ਹੈ।

ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਕੰਪਿਊਟਰ ਬੇਸਡ ਪ੍ਰੀਖਿਆ ਹੋਵੇਗੀ। ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ 42 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਚੋਣ ਕੰਪਿਊਟਰ ਬੇਸਡ ਪ੍ਰੀਖਿਆ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ secr.indianrailways.gov.in 'ਤੇ ਲਾਗ ਇਨ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਰੇਲਵੇ ਭਰਤੀ ਬੋਰਡ ਗਰੁੱਪ ਸੀ ਦੀਆਂ ਪੋਸਟਾਂ 'ਤੇ ਭਰਤੀ ਪ੍ਰੀਖਿਆ ਕਰਵਾ ਰਿਹਾ ਹੈ। ਗਰੁੱਪ ਸੀ ਤੋਂ ਬਾਅਦ ਗਰੁੱਪ ਡੀ ਦੀ ਪ੍ਰੀਖਿਆ 17 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਪ੍ਰੀਖਿਆ ਕੇਂਦਰ, ਸ਼ਿਫਟ ਡਿਟੇਲ ਅਤੇ ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਪ੍ਰੀਖਿਆ ਤੋਂ 10 ਦਿਨ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਗਰੁੱਪ ਡੀ ਦੀ ਪ੍ਰੀਖਿਆ ਦਾ ਐਡਮਿਟ ਕਾਰਡ ਗਰੁੱਪ ਸੀ ਵਾਂਗ 4 ਦਿਨ ਪਹਿਲਾਂ (13 ਸਤੰਬਰ) ਜਾਰੀ ਕੀਤਾ ਜਾ ਸਕਦਾ ਹੈ।

Comments

Leave a Reply


Latest News