Thu,Nov 15,2018 | 08:25:03am
HEADLINES:

ਕੇਵੀਐੱਸ ਨੇ 8339 ਪੋਸਟਾਂ ਲਈ ਭਰਤੀਆਂ ਖੋਲੀਆਂ

ਕੇਂਦਰੀ ਵਿਦਾਲਯ ਸੰਗਠਨ (ਕੇਵੀਐੱਸ) ਨੇ 8339 ਪੋਸਟਾਂ ਕੱਢੀਆਂ ਹਨ। ਇਨ੍ਹਾਂ 'ਤੇ ਪ੍ਰਿੰਸੀਪਲ ਟੀਜੀਟੀ, ਪੀਜੀਟੀ, ਪੀਆਰਟੀ, ਲਾਈਬ੍ਰੇਰੀਅਨ ਤੇ ਵਾਈਸ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਣੀ ਹੈ। ਉਮੀਦਵਾਰ ਇਨ੍ਹਾਂ ਪੋਸਟਾਂ ਲਈ ਕੇਂਦਰੀ ਯੂਨੀਵਰਸਿਟੀ ਦੀ ਆਫੀਸ਼ਿਅਲ ਵੈਬਸਾਈਟ http://kvsangathan.nic.in ਰਾਹੀਂ ਅਪਲਾਈ ਕਰ ਸਕਦੇ ਹਨ।

ਅਪਲਾਈ ਕਰਨ ਦੀ ਅੰਤਮ ਤਾਰੀਖ 13 ਸਤੰਬਰ 2018 ਤੱਕ ਰੱਖੀ ਗਈ ਹੈ। ਭਰਤੀਆਂ ਤਹਿਤ ਪ੍ਰਿੰਸੀਪਲ (ਗਰੁੱਪ ਏ) 76, ਵਾਈਸ ਪ੍ਰਿੰਸੀਪਲ (ਗਰੁੱਪ ਏ) ਦੀਆਂ 220 ਪੋਸਟਾਂ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਪੋਸਟ ਗ੍ਰੈਜੂਏਟ ਟੀਚਰ (ਗਰੁੱਪ ਬੀ) ਲਈ ਹਿੰਦੀ 52, ਫਿਜ਼ਿਕਸ 54, ਅੰਗ੍ਰੇਜ਼ੀ 55, ਕੈਮਿਸਟ੍ਰੀ 60, ਮੈਥਸ 57, ਬਾਇਓਲਾਜੀ 50, ਹਿਸਟ੍ਰੀ 56, ਜਿਓਗ੍ਰਾਫੀ 61, ਇਕਨੋਮਿਕਸ 56, ਕਾਮਰਸ 45, ਕੰਪਿਊਟਰ ਸਾਇੰਸ 46 (ਕੁੱਲ 592) ਪੋਸਟਾਂ ਹਨ।

ਟ੍ਰੇਂਡ ਗ੍ਰੈਜੂਏਟ ਟੀਚਰ (ਗਰੁੱਪ ਬੀ) ਲਈ ਹਿੰਦੀ ਟੀਚਰ 265, ਅੰਗ੍ਰੇਜ਼ੀ 270, ਸੰਸਕ੍ਰਿਤ 124, ਸਾਇੰਸ 290, ਮੈਥਸ 105, ਸੋਸ਼ਲ ਸਾਇੰਸ 435 ਪੀ ਐਂਡ ਐੱਚਈ 97, ਆਰਟ ਐਂਡ ਐਜੂਕੇਸ਼ਨ 107, ਡਬਲਯੂਈਟੀ 117 (ਕੁੱਲ 1900) ਪੋਸਟਾਂ ਹਨ। ਲਾਈਬ੍ਰੇਰੀਅਨ 50, ਪ੍ਰਾਈਮਰੀ ਟੀਚਰ 5300 ਤੇ ਪ੍ਰਾਈਮਰੀ ਟੀਚਰ (ਮਿਊਜ਼ਿਕ) ਦੀਆਂ 201 ਪੋਸਟਾਂ ਹਨ।

Comments

Leave a Reply


Latest News