Thu,Sep 20,2018 | 01:01:30am
HEADLINES:

ਨਿਮਰਤਾ ਦਾ ਉਪਦੇਸ਼ ਸਾਰੇ ਦਿੰਦੇ ਨੇ, ਪਰ ਅਪਣਾਉਂਦਾ ਕੋਈ ਨਹੀਂ

ਜੋਨ ਸੈਲਡਨ ਅੰਗ੍ਰੇਜ਼ੀ ਕਾਨੂੰਨ ਦੇ ਵੱਡੇ ਵਿਦਵਾਨ ਸਨ। ਇਸ ਤੋਂ ਇਲਾਵਾ ਉਹ ਯਹੂਦੀਆਂ ਦੇ ਕਾਨੂੰਨ ਦੇ ਵਿਦਵਾਨ ਵੀ ਮੰਨੇ ਜਾਂਦੇ ਸਨ। ਉਨ੍ਹਾਂ ਦਾ ਜਨਮ ਸਾਲ 1584 ਵਿੱਚ ਇੰਗਲੈਂਡ 'ਚ ਹੋਇਆ। 

-ਨਿਮਰਤਾ ਉਹ ਗੁਣ ਹੈ, ਜਿਸਦਾ ਉਪਦੇਸ਼ ਤਾਂ ਸਾਰੇ ਦਿੰਦੇ ਹਨ, ਪਰ ਉਸਨੂੰ ਅਪਣਾਉਂਦਾ ਕੋਈ ਨਹੀਂ ਹੈ।
 
-ਉਹ, ਜਿਹੜੇ ਸਭ ਤੋਂ ਜ਼ਿਆਦਾ ਸ਼ਾਸਨ ਕਰਦੇ ਹਨ, ਸਭ ਤੋਂ ਘੱਟ ਆਵਾਜ਼ ਕਰਦੇ ਹਨ।
 
-ਰਾਜਾ ਉਹ ਹੈ, ਜੋ ਕਿ ਇਨਸਾਨ ਨੇ ਆਪਣੀ ਸ਼ਾਂਤੀ ਲਈ ਬਣਾਇਆ ਹੈ। ਠੀਕ ਉਸੇ ਤਰ੍ਹਾਂ ਜਿਵੇਂ ਪਰਿਵਾਰ ਵਿੱਚ ਸਿਰਫ ਇੱਕ ਹੀ ਵਿਅਕਤੀ ਨੂੰ ਭੋਜਨ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।
 
-ਆਪਣਾ ਮਾਣ-ਸਨਮਾਨ ਬਣਾਏ ਰੱਖਣ ਲਈ ਥੋੜਾ ਘਮੰਡ ਹੋਣਾ ਵੀ ਜ਼ਰੂਰੀ ਹੈ।
 
-ਮਨੁੱਖ ਦੇ ਜੀਵਨ ਵਿੱਚ ਵਿਆਹ ਇੱਕ ਅਜਿਹੀ ਕਿਰਿਆ ਹੈ, ਜਿਸ ਵਿੱਚ ਲੋਕਾਂ ਦਾ ਸਭ ਤੋਂ ਘੱਟ ਦਖਲ ਹੋਣਾ ਚਾਹੀਦਾ ਹੈ, ਪਰ ਇਸੇ ਵਿੱਚ ਲੋਕ ਸਭ ਤੋਂ ਜ਼ਿਆਦਾ ਦਖਲ ਦਿੰਦੇ ਹਨ।
 
-ਪੁਰਾਣੇ ਦੋਸਤ ਹੀ ਸਭ ਤੋਂ ਚੰਗੇ ਹੁੰਦੇ ਹਨ। 
 
-ਜਦੋਂ ਤੱਕ ਅਸੀਂ ਧਰਤੀ 'ਤੇ ਹਾਂ, ਇੱਥੇ ਦੀਆਂ ਬੇਹਤਰੀਨ ਚੀਜ਼ਾਂ ਦਾ ਆਨੰਦ ਲੈਣਾ ਚਾਹੀਦਾ ਹੈ।
 
-ਪੈਸਾ ਹੀ ਮਨੁੱਖ ਦੇ ਬੁੱਲਾਂ 'ਤੇ ਹਾਸਾ ਲਿਆਉਂਦਾ ਹੈ।
 
-ਸਮਝਦਾਰ ਵਿਅਕਤੀ ਆਪਣੇ ਖਤਰਨਾਕ ਸਮੇਂ ਵਿੱਚ ਕੁਝ ਨਹੀਂ ਕਹਿੰਦੇ।
 
-ਕਾਨੂੰਨ ਦੀ ਅਣਦੇਖੀ ਕਰਕੇ ਕੋਈ ਬਚਿਆ ਨਹੀਂ ਹੈ। ਅਜਿਹਾ ਨਹੀਂ ਹੈ ਕਿ ਹਰ ਵਿਅਕਤੀ ਕਾਨੂੰਨ ਜਾਣਦਾ ਹੈ, ਪਰ ਉਹ ਪਤਾ ਨਹੀਂ ਹੋਣ ਦਾ ਬਹਾਨਾ ਜ਼ਰੂਰ ਬਣਾਉਂਦਾ ਹੈ।

 

Comments

Leave a Reply


Latest News