Mon,Jan 21,2019 | 02:13:28pm
HEADLINES:

ਇੰਡੀਅਨ ਬੈਂਕ ਨੇ ਪੀ.ਓ. ਦੀਆਂ 417 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਇੰਡੀਅਨ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੀ.ਓ. (ਪ੍ਰੋਬੇਸ਼ਨਰੀ ਅਫਸਰ) ਦੀਆਂ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 1 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ 27 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਪ੍ਰੀ ਤੇ ਮੈਂਸ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਪ੍ਰੀਲਿਮਸ ਪ੍ਰੀਖਿਆ 6 ਅਕਤੂਬਰ ਨੂੰ ਹੋਵੇਗੀ।

ਪ੍ਰੀਲਿਮਸ ਪ੍ਰੀਖਿਆ ਲਈ ਐਡਮਿਟ ਕਾਰਡ 24 ਸਤੰਬਰ ਤੋਂ ਬਾਅਦ ਜਾਰੀ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਇੰਡੀਅਨ ਬੈਂਕ ਮੈਂਸ ਦੀ ਪ੍ਰੀਖਿਆ 4 ਨਵੰਬਰ ਨੂੰ ਕਰਵਾ ਰਿਹਾ ਹੈ ਅਤੇ ਮੈਂਸ ਪ੍ਰੀਖਿਆ ਲਈ ਐਡਮਿਟ ਕਾਰਡ 22 ਅਕਤੂਬਰ ਨੂੰ ਜਾਰੀ ਕਰ ਦਿੱਤਾ ਜਾਵੇਗਾ।

ਬੈਂਕ ਵਿੱਚ ਸਰਕਾਰੀ ਨੌਕਰੀ ਦੀ ਚਾਹਤ ਰੱਖਣ ਵਾਲਿਆਂ ਲਈ ਇਹ ਚੰਗਾ ਮੌਕਾ ਹੈ। ਰਿਪੋਰਟ ਮੁਤਾਬਕ, ਉਮੀਦਵਾਰਾਂ ਤੋਂ ਪ੍ਰੋਬੇਸ਼ਨਰੀ 
ਅਫਸਰ ਦੀਆਂ 417 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 20 ਸਾਲ ਤੇ ਜ਼ਿਆਦਾ ਤੋਂ ਜ਼ਿਆਦਾ ਉਮਰ 30 ਸਾਲ ਹੋਣੀ ਚਾਹੀਦੀ ਹੈ।

ਓਬੀਸੀ ਉਮੀਦਵਾਰਾਂ ਨੂੰ 3 ਸਾਲ ਅਤੇ ਐੱਸਸੀ-ਐੱਸਟੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਉਮਰ ਸੀਮਾ ਵਿੱਚ ਦਿੱਤੀ ਜਾਵੇਗੀ। ਇੰਡੀਅਨ ਬੈਂਕ ਦੀਆਂ ਭਰਤੀਆਂ ਤਹਿਤ ਪੀਓ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਨੂੰ ਇੰਡੀਅਨ ਬੈਂਕ ਦੀ ਆਫੀਸ਼ਿਅਲ ਵੈੱਬਸਾਈਟ indianbank.in 'ਤੇ ਜਾਣਾ ਹੋਵੇਗਾ। ਪੋਸਟਾਂ ਸਬੰਧੀ ਜ਼ਿਆਦਾ ਜਾਣਕਾਰੀ ਵੀ ਵੈੱਬਸਾਈਟ ਪਰ ਦਿੱਤੀ ਗਈ ਹੈ।

Comments

Leave a Reply


Latest News