Mon,Apr 22,2019 | 08:26:25am
HEADLINES:

ਆਪਣੇ ਹਾਲਾਤ ਸੁਧਾਰਨੇ ਹਨ ਤਾਂ ਪਹਿਲਾਂ ਖੁਦ ਨੂੰ ਸੁਧਾਰੋ

ਚਾਰਲਸ ਫ੍ਰਾਂਸਿਸ ਹਾਨਲ ਅਮਰੀਕਾ ਦੇ ਪ੍ਰਸਿੱਧ ਲੇਖਕ, ਫਿਲਾਸਫਰ ਤੇ ਉਦਯੋਗਪਤੀ ਸਨ। ਉਹ ਆਪਣੀ ਪ੍ਰਸਿੱਧ ਕਿਤਾਬ 'ਦ ਮਾਸਟਰ ਕੀ ਸਿਸਟਮ' ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 1866 ਤੇ ਦੇਹਾਂਤ 1949 ਨੂੰ ਹੋਇਆ।

-ਤੁਹਾਨੂੰ ਪਿਆਰ ਚਾਹੀਦਾ ਹੈ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਪਿਆਰ ਪਾਉਣ ਲਈ ਪਿਆਰ ਦੇਣਾ ਵੀ ਜ਼ਰੂਰੀ ਹੈ। ਜਿੰਨਾ ਜ਼ਿਆਦਾ ਪਿਆਰ ਦਿਓਗੇ, ਉਨਾ ਹੀ ਪਾਓਗੇ।
 
-ਪਹਿਲਾਂ ਆਪਣੀ ਤਾਕਤ ਦਾ ਗਿਆਨ ਹੋਣਾ ਚਾਹੀਦਾ ਹੈ। ਦੂਜਾ ਹੌਸਲਾ। ਤੀਜਾ ਕਰਨ ਦਾ ਵਿਸ਼ਵਾਸ।
 
-ਪਿੱਛੇ ਜਾਣ ਤੋਂ ਬਚਣ ਦਾ ਸਿਰਫ ਇੱਕ ਹੀ ਤਰੀਕਾ ਹੈ, ਅੱਗੇ ਚਲਦੇ ਰਹਿਣਾ। ਜਾਗਰੂਕਤਾ ਹੀ ਸਫਲਤਾ ਦੀ ਕੀਮਤ ਹੈ।
 
-ਜੋ ਕੁਝ ਤੁਸੀਂ ਖੁਦ ਲਈ ਚਾਹੁੰਦੇ ਹੋ, ਉਹ ਦੂਜਿਆਂ ਨੂੰ ਵੀ ਦਿਓ। ਇਸ ਤਰ੍ਹਾਂ ਤੁਹਾਡੇ ਦੋਨਾਂ ਦਾ ਹੀ ਫਾਇਦਾ ਹੈ। ਜੇਕਰ ਅਸੀਂ ਪਿਆਰ ਤੇ ਚੰਗੇ ਵਿਚਾਰ ਭੇਜਦੇ ਹਾਂ ਤਾਂ ਉਹੀ ਸਾਡੇ ਕੋਲ ਵਾਪਸ ਵੀ ਆਉਂਦੇ ਹਨ। ਜੇਕਰ ਅਸੀਂ ਡਰ, ਚਿੰਤਾ, ਨਫਰਤ, ਈਰਖਾ ਨਾਲ ਭਰੇ ਵਿਚਾਰ ਭੇਜਦੇ ਹਾਂ ਤਾਂ ਆਪਣੇ ਜੀਵਨ ਵਿੱਚ ਇਸਦੇ ਨਤੀਜੇ ਭੁਗਤਣੇ ਪੈਣਗੇ।
 
-ਦੁਨੀਆ ਨਾਲ ਇੱਕਮੁੱਕ ਹੋ ਜਾਣ 'ਤੇ ਲਗਦਾ ਹੈ ਕਿ ਜਿਵੇਂ ਜਿਸ ਚੀਜ਼ ਦੀ ਸਾਨੂੰ ਭਾਲ ਸੀ, ਉਹੀ ਚੀਜ਼ ਸਾਨੂੰ ਲੱਭ ਰਹੀ ਹੈ।
 
-ਆਪਣੇ ਹਾਲਾਤ ਸੁਧਾਰਨੇ ਹਨ ਤਾਂ ਪਹਿਲਾਂ ਖੁਦ ਨੂੰ ਹੀ ਸੁਧਾਰਨਾ ਹੋਵੇਗਾ।
 
-ਤੁਹਾਨੂੰ ਸਹੀ ਚੀਜ਼ ਸਹੀ ਸਮੇਂ 'ਤੇ ਸਹੀ ਢੰਗ ਨਾਲ ਹਾਸਲ ਹੋ ਹੀ ਜਾਂਦੀ ਹੈ।
 
-ਸਦੀਆਂ ਦੀ ਸਭ ਤੋਂ ਮਹਾਨ ਖੋਜ ਹੈ, ਵਿਚਾਰਾਂ ਦੀ ਤਾਕਤ।
 
-ਸ਼ਾਂਤੀ ਦੀ ਭਾਲ ਕਰੋ, ਕਿਉਂਕਿ ਸ਼ਾਂਤੀ ਨਾਲ ਹੀ ਤਾਕਤ ਮਿਲਦੀ ਹੈ।

 

Comments

Leave a Reply


Latest News