Thu,Jun 27,2019 | 04:36:18pm
HEADLINES:

ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਕੱਢੀਆਂ 908 ਨੌਕਰੀਆਂ

ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਨੇ ਮੈਨੇਜਰ, ਜੂਨੀਅਰ ਐਗਜ਼ੀਕਿਊਟਿਵ ਦੀਆਂ 908 ਪੋਸਟਾਂ ਸਬੰਧੀ ਨੋਟੀਫਿਕੇਸ਼ਨ ਕੱਢਿਆ ਹੈ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਫਾਰਮ ਭਰਨ ਦੀ ਆਖਰੀ ਤਾਰੀਖ 16 ਅਗਸਤ, ਜਦਕਿ ਫੀਸ ਜਮ੍ਹਾਂ ਕਰਾਉਣ ਦੀ ਅਖੀਰਲੀ ਤਾਰੀਖ 18 ਅਗਸਤ ਹੈ।

ਪ੍ਰੀਖਿਆ 11 ਤੋਂ 15 ਅਕਤੂਬਰ ਤੱਕ ਆਨਲਾਈਨ ਮੋਡ ਵਿੱਚ ਹੋਵੇਗੀ। ਮੈਨੇਜਰ ਦੀ ਪੋਸਟ ਲਈ ਉਮਰ ਸੀਮਾ 32 ਸਾਲ, ਜਦਕਿ ਜੂਨੀਅਰ ਐਗਜ਼ੀਕਿਊਟਿਵ ਲਈ 27 ਸਾਲ ਰੱਖੀ ਗਈ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਰਾਹੀਂ ਹੋਵੇਗੀ। ਅਪਲਾਈ ਕਰਨ ਲਈ ਫੀਸ ਜਨਰਲ ਤੇ ਓਬੀਸੀ ਉਮੀਦਵਾਰਾਂ ਵਾਸਤੇ 1000 ਰੁਪਏ ਹੋਵੇਗੀ, ਜਦਕਿ ਹੋਰ ਲਈ ਕੋਈ ਫੀਸ ਨਹੀਂ ਹੈ।

ਫੀਸ ਆਨਲਾਈਨ ਸਬਮਿਟ ਹੋਵੇਗੀ। ਅਪਲਾਈ ਕਰਨ ਲਈ ਵੈਬਸਾਈਟ www.aai.aero ਦੇ ਹੋਮ ਪੇਜ਼ 'ਤੇ ਜਾ ਕੇ ਆਨਲਾਈਨ ਐਪਲੀਕੇਸ਼ਨ ਦੇ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ। ਮੈਨੇਜਰ (ਫਾਈਨਾਂਸ) ਪੋਸਟ ਲਈ ਵਿੱਦਿਅਕ ਯੋਗਤਾ ਬੀਕਾਮ+ਆਈਸੀਡਬਲਯੂਏ/ ਸੀਏ/ਐੱਮਬੀਏ ਰੱਖੀ ਗਈ ਹੈ। ਇਸੇ ਤਰ੍ਹਾਂ ਮੈਨੇਜਰ (ਫਾਇਰ ਸਰਵਿਸੇਜ਼), ਮੈਨੇਜਰ (ਟੈਕਨੀਕਲ), ਮੈਨੇਜਰ (ਇੰਜੀਨਿਅਰਿੰਗ ਇਲੈਕਟ੍ਰੀਕਲ) ਤੇ ਮੈਨੇਜਰ (ਇੰਜੀਨਿਅਰਿੰਗ ਸਿਵਿਲ) ਦੀਆਂ ਪੋਸਟਾਂ ਲਈ ਵਿੱਦਿਅਕ ਯੋਗਤਾ ਬੀਈ/ਬੀਟੈਕ ਹੋਣੀ ਜ਼ਰੂਰੀ ਹੈ। ਮੈਨੇਜਰ ਇਲੈਕਟ੍ਰਾਨਿਕਸ ਲਈ ਇਲੈਕਟ੍ਰਾਨਿਕਸ/ਟੈਲੀਕਮਿਊਨਿਕੇਸ਼ਨ 'ਚ ਬੀਈ/ਬੀਟੇਕ ਜ਼ਰੂਰੀ ਹੈ।

Comments

Leave a Reply


Latest News