Tue,Oct 16,2018 | 07:50:22am
HEADLINES:

ਜ਼ਿੰਦਗੀ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਦੀ ਤੁਸੀਂ ਉਸ ਨੂੰ ਬਣਾਉਂਦੇ ਹੋ

ਸੈਮੂਅਲ ਸਮਾਈਲਸ ਦਾ ਜਨਮ 23 ਦਸੰਬਰ 1812 ਨੂੰ ਸਕਾਟਲੈਂਡ 'ਚ ਹੋਇਆ। ਉਹ ਸਕਾਟਿਸ਼ ਲੇਖਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜ਼ਿਆਦਾ ਤਰੱਕੀ ਨਵੇਂ ਵਤੀਰੇ ਨਾਲ ਮਿਲਦੀ ਹੈ, ਨਵੇਂ ਨਿਯਮ ਨਾਲ ਨਹੀਂ।

-ਉਮੀਦ ਸੂਰਜ ਵਾਂਗ ਹੈ। ਜਿਵੇਂ ਹੀ ਅਸੀਂ ਉਸਦੇ ਵੱਲ ਵਧਦੇ ਹਾਂ, ਪਰਛਾਵਾਂ ਪਿੱਛੇ ਰਹਿ ਜਾਂਦਾ ਹੈ।

-ਜ਼ਿੰਦਗੀ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਦੀ ਤੁਸੀਂ ਉਸਨੂੰ ਬਣਾਉਂਦੇ ਹੋ। 

-ਤੁਰਾਡਾ ਚਰਿੱਤਰ ਵੀ ਤੁਹਾਡੀ ਜਾਇਦਾਦ ਹੈ।

-ਇਹ ਤਾਂ ਪੱਕਾ ਹੈ ਕਿ ਇਮਾਨਦਾਰ ਵਿਅਕਤੀ ਬੇਈਮਾਨ ਵਿਅਕਤੀ ਵਾਂਗ ਤੇਜ਼ੀ ਨਾਲ ਧਨ ਨਹੀਂ ਕਮਾ ਪਾਉਂਦਾ, ਪਰ ਬਿਨਾਂ ਅਨਿਆਂ ਤੇ ਧੋਖਾ ਦਿੱਤੇ ਜਿਹੜੀ ਸਫਲਤਾ ਮਿਲਦੀ ਹੈ, ਉਹੀ ਸੱਚੀ ਸਫਲਤਾ ਹੈ।

-ਇਹ ਮੰਨਣਾ ਗਲਤ ਹੈ ਕਿ ਆਦਮੀ ਸਫਲ ਹੋ ਕੇ ਅਸਫਲਤਾ ਪਾਉਂਦਾ ਹੈ। ਸੱਚ ਤਾਂ ਇਹ ਹੈ ਕਿ ਉਹ ਅਸਫਲ ਹੋ ਕੇ ਸਫਲਤਾ ਪ੍ਰਾਪਤ ਕਰਦਾ ਹੈ।

-ਬਿਨਾਂ ਸੰਘਰਸ਼ ਕੀਤੇ ਜ਼ਿੰਦਗੀ ਦਾ ਯੁੱਧ ਜਿੱਤਣਾ, ਬਿਨਾਂ ਇੱਜ਼ਤ ਦੀ ਜਿੱਤ ਵਾਂਗ ਹੈ। 

-ਮੁਸ਼ਕਿਲਾਂ ਦੇ ਬਿਨਾਂ ਸਫਲਤਾ ਨਹੀਂ ਮਿਲਦੀ। ਸੰਘਰਸ਼ ਨਹੀਂ ਹੈ, ਇਸਦਾ ਮਤਲਬ ਪਾਉਣ ਲਈ ਵੀ ਕੁਝ ਨਹੀਂ ਹੈ।

-ਉਮੀਦ ਸਾਥੀ ਹੈ ਤਾਕਤ ਦੀ ਅਤੇ ਸਫਲਤਾ ਦੀ ਜਨਮਦਾਤਾ ਵੀ ਹੈ। ਜਿਹੜਾ ਉਮੀਦ ਕਰਦਾ ਹੈ, ਉਸੇ ਵਿੱਚ ਜਾਦੂ ਵਸਿਆ ਹੁੰਦਾ ਹੈ।

-ਖੁਸ਼ੀ ਦੀ ਇੱਕ ਆਦਤ ਹੁੰਦੀ ਹੈ। ਚੀਜ਼ਾਂ ਦੇ ਚੰਗੇ ਤੇ ਮਾੜੇ ਪੱਖ ਦੇਖਣ ਦੀ ਵੀ ਆਦਤ ਹੁੰਦੀ ਹੈ।

Comments

Leave a Reply


Latest News