Tue,Oct 16,2018 | 08:02:16am
HEADLINES:

12 ਸਾਲਾਂ ਤੋਂ ਨੌਕਰੀਆਂ ਲਈ ਹੁਨਰ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਕੰਪਨੀਆਂ

ਦੁਨੀਆ ਭਰ ਦੀਆਂ ਕੰਪਨੀਆਂ 12 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹੁਨਰ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਭਾਰਤ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਟਾਪ 10 ਦੇਸ਼ਾਂ ਵਿੱਚ ਸ਼ਾਮਲ ਹੈ। ਭਾਰਤ ਵਿੱਚ 56 ਫੀਸਦੀ ਕੰਪਨੀਆਂ ਨੂੰ ਅਹੁਦੇ ਭਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਮੈਨਪਾਵਰ ਸਮੂਹ ਦੇ ਹਾਲ ਹੀ ਵਿੱਚ ਹੁਨਰ ਨਾਲ ਸਬੰਧਤ ਸਰਵੇਖਣ ਮੁਤਾਬਕ, ਦੁਨੀਆ ਭਰ ਦੀਆਂ ਕਰੀਬ 40 ਹਜ਼ਾਰ ਕੰਪਨੀਆਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 45 ਫੀਸਦੀ ਕੰਪਨੀਆਂ ਨੂੰ ਨੌਕਰੀਆਂ ਨੂੰ ਭਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਮੂਹ ਦੇ ਚੇਅਰਮੈਨ ਜੋਨਾਸ ਪ੍ਰੇਜ਼ਿੰਗ ਨੇ ਕਿਹਾ, ''ਦੁਨੀਆ ਭਰ ਵਿੱਚ ਹੁਨਰ ਦੀ ਭਾਰੀ ਕਮੀ ਵਿਚਕਾਰ ਸਵਾਲ ਹੁਨਰ ਲੱਭਣ ਦਾ ਨਹੀਂ, ਸਗੋਂ ਹੁਨਰ ਦਾ ਨਿਰਮਾਣ ਕਰਨ ਦਾ ਹੈ।'' ਉਨ੍ਹਾਂ ਕਿਹਾ ਕਿ ਸੰਗਠਨਾਂ ਨੂੰ ਕਰਮਚਾਰੀਆਂ ਨੂੰ ਫਿਰ ਤੋਂ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂਕਿ ਕੰਪਨੀਆਂ ਕੰਮ ਦੇ ਇਸ ਨਵੇਂ ਮਾਹੌਲ ਵਿੱਚ ਟਿਕ ਸਕਣ ਅਤੇ ਲੋਕਾਂ ਕੋਲ ਲੰਮੇ ਸਮੇਂ ਲਈ ਰੁਜ਼ਗਾਰ ਸੁਰੱਖਿਆ ਹੋਵੇ। ਹੁਨਰ ਦੀ ਕਮੀ ਦੇ ਮਾਮਲੇ 'ਚ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਜਾਪਾਨ ਹੈ।

ਇੱਥੇ 89 ਫੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਪੋਸਟਾਂ ਭਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਰੋਮਾਨੀਆ (81 ਫੀਸਦੀ) ਤੇ ਤਾਈਵਾਨ (78 ਫੀਸਦੀ) ਦਾ ਸਥਾਨ ਹੈ। ਖੇਤਰੀ ਆਧਾਰ 'ਤੇ ਏਸ਼ੀਆ ਸਭ ਤੋਂ ਜ਼ਿਆਦਾ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਜਾਪਾਨ, ਤਾਈਵਾਨ, ਹਾਂਗਕਾਂਗ, ਸਿੰਗਾਪੁਰ ਤੇ ਭਾਰਤ ਹਨ।

Comments

Leave a Reply


Latest News