Fri,Dec 14,2018 | 04:56:34am
HEADLINES:

'ਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼'

ਸਾਰੀ ਦੁਨੀਆ ਵਿੱਚ ਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਅਤੇ ਅਸੁਰੱਖਿਅਤ ਦੇਸ਼ ਮੰਨਿਆ ਗਿਆ ਹੈ। 26 ਜੂਨ ਨੂੰ ਜਾਰੀ ਕੀਤੇ ਗਏ ਇੱਕ ਸਰਵੇ ਵਿੱਚ ਮਹਿਲਾਵਾਂ ਪ੍ਰਤੀ ਯੌਨ ਹਿੰਸਾ, ਮਨੁੱਖੀ ਤਸਕਰੀ ਅਤੇ ਯੌਨ ਵਪਾਰ ਵਿੱਚ ਧੱਕੇ ਜਾਣ ਦੇ ਆਧਾਰ 'ਤੇ ਭਾਰਤ ਨੂੰ ਮਹਿਲਾਵਾਂ ਲਈ ਖਤਰਨਾਕ ਦੱਸਿਆ ਗਿਆ ਹੈ।

ਇਸ ਸਰਵੇ ਮੁਤਾਬਕ, ਮਹਿਲਾਵਾਂ ਦੇ ਮੁੱਦੇ 'ਤੇ ਅਫਗਾਨੀਸਤਾਨ ਅਤੇ ਸੀਰੀਆ ਦੂਜੇ ਤੇ ਤੀਜੇ, ਸੋਮਾਲੀਆ ਚੌਥੇ ਅਤੇ ਸਾਊਦੀ ਅਰਬ ਪੰਜਵੇਂ ਨੰਬਰ 'ਤੇ ਹੈ। 550 ਮਾਹਿਰਾਂ ਵੱਲੋਂ ਕੀਤੇ ਗਏ ਇਸ ਸਰਵੇ ਵਿੱਚ ਮਹਿਲਾਵਾਂ ਖਿਲਾਫ ਯੌਨ ਹਿੰਸਾ ਦੇ ਖਤਰਿਆਂ ਦੇ ਨਜ਼ਰੀਏ ਤੋਂ ਇੱਕੋ ਇੱਕ ਪੱਛਮੀ ਦੇਸ਼ ਅਮਰੀਕਾ ਹੈ। ਇਸ ਸਰਵੇ ਵਿੱਚ 193 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਮਹਿਲਾਵਾਂ ਲਈ ਮਾੜੇ ਟਾਪ-10 ਦੇਸ਼ਾਂ ਦੀ ਚੋਣ ਕੀਤੀ ਗਈ।

2011 ਵਿੱਚ ਹੋਏ ਇਸ ਸਰਵੇ ਵਿੱਚ ਅਫਗਾਨਿਸਤਾਨ, ਕਾਂਗੋ, ਪਾਕਿਸਤਾਨ ਭਾਰਤ ਤੇ ਸੋਮਾਲੀਆ ਮਹਿਲਾਵਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨੇ ਗਏ ਸਨ। ਦੂਜੇ ਪਾਸੇ ਇਸ ਸਾਲ ਭਾਰਤ ਤਿੰਨ ਪੌੜੀਆਂ ਉੱਪਰ ਆ ਕੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ 2011 ਵਿੱਚ ਦਿੱਲੀ 'ਚ ਇੱਕ ਬੱਸ 'ਚ ਲੜਕੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਵੀ ਅਜੇ ਤੱਕ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਜ਼ਰੂਰੀ ਕੰਮ ਨਹੀਂ ਕੀਤੇ ਗਏ ਹਨ। 

ਸਰਕਾਰੀ ਅੰਕੜੇ ਦੱਸਦੇ ਹਨ ਕਿ 2007 ਤੋਂ 2016 ਵਿਚਕਾਰ ਮਹਿਲਾਵਾਂ ਪ੍ਰਤੀ ਵਧਦੇ ਅਪਰਾਧਾਂ ਵਿੱਚ 83 ਫੀਸਦੀ ਦਾ ਵਾਧਾ ਹੋਇਆ ਹੈ। ਨਾਲ ਹੀ ਹਰ ਘੰਟੇ ਵਿੱਚ 4 ਰੇਪ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ। ਸਰਵੇ ਮੁਤਾਬਕ, ਭਾਰਤ ਮਨੁੱਖੀ ਤਸਕਰੀ, ਯੌਨ ਹਿੰਸਾ, ਸੰਸਕ੍ਰਿਤਕ ਤੇ ਧਾਰਮਿਕ ਪਰੰਪਰਾਵਾਂ ਕਾਰਨ ਅਤੇ ਮਹਿਲਾਵਾਂ ਨੂੰ ਸੈਕਸ ਬਾਜ਼ਾਰ ਵਿੱਚ ਧੱਕਣ ਦੇ ਨਜ਼ਰੀਏ ਤੋਂ ਮੋਹਰੀ ਹੈ। 

ਰਾਇਟਰਸ ਮੁਤਾਬਕ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਸਰਵੇ ਦੇ ਨਤੀਜਿਆਂ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸਰਵੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ 193 ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚੋਂ ਮਹਿਲਾਵਾਂ ਲਈ ਸਭ ਤੋਂ ਖਤਰਨਾਕ 5 ਦੇਸ਼ ਕਿਹੜੇ ਹਨ ਅਤੇ ਸਿਹਤ, ਆਰਥਿਕ ਸੰਸਾਧਨ, ਸਾਂਸਕ੍ਰਿਤਕ ਤੇ ਪਰੰਪਰਾਵਾਦੀ ਪ੍ਰਥਾਵਾਂ, ਯੌਨ ਹਿੰਸਾ, ਅੱਤਿਆਚਾਰ ਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਕਿਹੜਾ ਦੇਸ਼ ਸਭ ਤੋਂ ਖਰਾਬ ਹੈ।

ਜਵਾਬ ਦੇਣ ਵਾਲਿਆਂ ਨੇ ਭਾਰਤ ਨੂੰ ਮਨੁੱਖੀ ਤਸਕਰੀ, ਯੌਨ ਅੱਤਿਆਚਾਰ ਅਤੇ ਸੈਕਸ ਸਲੇਵਰੀ, ਘਰੇਲੂ ਗੁਲਾਮੀ ਅਤੇ ਜਬਰਦਸਤੀ ਵਿਆਹ ਕਰਾਉਣ ਤੇ ਭਰੂਣ ਹੱਤਿਆ ਕਰਾਉਣ ਦੇ ਆਧਾਰ 'ਤੇ ਵੀ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼ ਦੱਸਿਆ ਹੈ। ਇਸ ਲਿਸਟ ਵਿੱਚ ਪਾਕਿਸਤਾਨ ਦਾ ਨੰਬਰ 6ਵਾਂ ਹੈ, ਜਦਕਿ ਅਮਰੀਕਾ ਦਾ ਸਥਾਨ 10ਵਾਂ ਹੈ।

Comments

Leave a Reply


Latest News