Fri,Feb 22,2019 | 09:09:26pm
HEADLINES:

ਜਿਹੜੇ ਉੱਡ ਨਹੀਂ ਸਕਦੇ, ਸਰਹੱਦਾਂ ਉਨ੍ਹਾਂ ਲਈ ਹੁੰਦੀਆਂ ਨੇ

ਐਲਬਰਟ ਗ੍ਰੀਨ ਹਬਰਡ ਅਮਰੀਕਾ ਦੇ ਪ੍ਰਸਿੱਧ ਲੇਖਕ, ਆਰਟਿਸਟ ਤੇ ਫਿਲਾਸਫਰ ਸਨ। ਉਹ ਲਾਰਕਿਨ ਸੋਪ ਕੰਪਨੀ 'ਚ ਘੱਟ ਉਮਰ 'ਚ ਹੀ ਸਫਲ ਟ੍ਰੈਵਲਿੰਗ ਸੇਲਸਮੈਨ ਬਣੇ। ਉਨ੍ਹਾਂ ਦਾ ਜਨਮ 1856 ਤੇ ਦੇਹਾਂਤ 1915 'ਚ ਹੋਇਆ।

-ਜ਼ਿੰਦਗੀ 'ਚ ਕਈ ਲੋਕ ਅਸਫਲ ਹੁੰਦੇ ਹਨ। ਇਸ ਲਈ ਨਹੀਂ ਕਿ ਉਨ੍ਹਾਂ ਕੋਲ ਦਿਮਾਗ ਤੇ ਹੁਨਰ ਨਹੀਂ ਹੈ, ਸਗੋਂ ਇਸ ਲਈ ਕਿ ਉਨ੍ਹਾਂ ਨੇ ਆਪਣੀ ਤਾਕਤ ਨੂੰ ਆਪਣੇ ਟੀਚੇ 'ਤੇ ਕੇਂਦਰਿਤ ਨਹੀਂ ਕੀਤਾ ਹੈ।
 
-ਕਿਸੇ ਲਈ ਕੁਝ ਕਰਨ ਤੋਂ ਬਾਅਦ ਮਨ ਅੰਦਰ ਜਿਸ ਭਾਵਨਾ ਨੂੰ ਮਹਿਸੂਸ ਕਰਦੇ ਹਾਂ, ਓਹੀ ਤਾਂ ਸਫਲਤਾ ਹੈ।
 
-ਜਿੱਥੇ ਮਾਤਾ-ਪਿਤਾ ਬੱਚਿਆਂ ਲਈ ਬਹੁਤ ਜ਼ਿਆਦਾ ਕਰਦੇ ਹਨ, ਉੱਥੇ ਬੱਚੇ ਖੁਦ ਲਈ ਜ਼ਿਆਦਾ ਕੁਝ ਨਹੀਂ ਕਰ ਪਾਉਂਦੇ।
 
-ਸੁਪਨੇ ਪੂਰੇ ਕੀਤੇ ਜਾ ਸਕਦੇ ਹਨ, ਪਰ ਇੱਕ ਰਾਜ਼ ਹੈ। ਇਹ ਪੂਰੇ ਹੁੰਦੇ ਹਨ ਜ਼ਿੱਦ, ਸਮਰਪਣ, ਜਨੂੰਨ, ਪ੍ਰੈਕਟਿਸ, ਫੋਕਸ ਤੇ ਮਿਹਨਤ ਦੇ ਜਾਦੂ ਨਾਲ। 
 
-ਜਿਹੜੇ ਸਿਰਫ ਉਡੀਕ ਕਰਦੇ ਹਨ, ਉਨ੍ਹਾਂ ਤੱਕ ਹਰ ਚੀਜ਼ ਬਹੁਤ ਦੇਰ ਨਾਲ ਪਹੁੰਚਦੀ ਹੈ।
 
-ਆਜ਼ਾਦੀ ਦਿੱਤੀ ਨਹੀਂ ਜਾ ਸਕਦੀ, ਇਸਨੂੰ ਹਾਸਲ ਕਰਨਾ ਚਾਹੀਦਾ ਹੈ।
 
-ਅਸਲ ਜ਼ਿੰਦਗੀ ਹਾਸੇ, ਪਿਆਰ ਤੇ ਕੰਮ ਵਿੱਚ ਲੁਕੀ ਹੈ।
 
-ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ, ਗਲਤੀ ਹੋ ਜਾਣ ਦਾ ਡਰ।
 
-ਜਿਹੜੇ ਉੱਡ ਨਹੀਂ ਸਕਦੇ, ਸਰਹੱਦਾਂ ਉਨ੍ਹਾਂ ਲਈ ਹੁੰਦੀਆਂ ਹਨ।
 
-ਬਿਨਾਂ ਯੋਜਨਾ ਦੇ ਮੰਜ਼ਿਲ ਪਾਉਣਾ ਸਿਰਫ ਇੱਕ ਸੁਪਨਾ ਹੈ।
 
-ਵਪਾਰ ਵੀ ਲਗਾਤਾਰ ਲੜੀ ਜਾਣ ਵਾਲੀ ਲੜਾਈ ਹੈ, ਸੰਘਰਸ਼ ਹੈ।

 

Comments

Leave a Reply


Latest News