Mon,Apr 22,2019 | 12:34:35am
HEADLINES:

ਪੜ੍ਹਾਈ ਦਾ ਦਬਾਅ : 1 ਸਾਲ ਵਿੱਚ 2646 ਵਿਦਿਆਰਥੀ ਕਰ ਗਏ ਖੁਦਕੁਸ਼ੀਆਂ

ਪਿਛਲੇ ਦਿਨੀਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਹੋਣ ਦੇ ਠੀਕ ਬਾਦ ਬੱਚਿਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਵੀ ਆਉਣ ਲੱਗੀਆਂ। ਖਰਾਬ ਨਤੀਜੇ ਆਉਣ ਤੋਂ ਬਾਅਦ ਦਿੱਲੀ ਦੇ ਹੀ ਤਿੰਨ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਬੱਚਿਆਂ ਨੇ ਫੇਲ ਹੋਣ ਕਾਰਨ ਨਹੀਂ, ਸਗੋਂ ਆਪਣੀਆਂ ਉਮੀਦਾਂ ਮੁਤਾਬਕ ਉੱਚੇ ਜਾਂ ਬਹੁਤ ਉੱਚੇ ਅੰਕ ਹਾਸਲ ਨਾ ਕਰ ਪਾਉਣ ਕਾਰਨ ਵੀ ਮੌਤ ਨੂੰ ਗਲ ਲਗਾ ਲਿਆ।
 
ਪਹਿਲੇ ਨੰਬਰ 'ਤੇ ਆਉਣ ਦਾ ਇਹ ਕਿਹੋ ਜਿਹਾ ਪਾਗਲਪਨ ਹੈ ਕਿ ਜ਼ਿੰਦਗੀ ਹੀ ਪਿੱਛੇ ਰਹਿ ਰਹੀ ਹੈ। ਪ੍ਰੀਖਿਆ ਨਤੀਜਿਆਂ ਦੇ ਸਮੇਂ ਸਾਡੇ ਘਰਾਂ ਵਿੱਚ ਬੱਚਿਆਂ ਨੂੰ ਸਿਰਫ ਉਮੀਦ ਭਰੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਸਫਲਤਾ ਜਾਂ ਅਸਫਲਤਾ ਨੂੰ ਸਵੀਕਾਰ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਜਾਂਦਾ। ਨਾ ਹੀ ਘਰ ਦੇ ਵੱਡੇ ਮੈਂਬਰ ਇਸਦੇ ਲਈ ਤਿਆਰ ਹੁੰਦੇ ਹਨ।
 
ਬੱਚਿਆਂ ਨੂੰ ਹੌਸਲਾ ਵੀ ਨਹੀਂ ਦਿੱਤਾ ਜਾਂਦਾ ਕਿ ਬੇਸ਼ੱਕ ਜਿਹੋ ਜਿਹੇ ਨੰਬਰ ਆਉਣ, ਅਸੀਂ ਤੁਹਾਡੇ ਨਾਲ ਹਾਂ। ਤਾਂ ਹੀ ਤਾਂ ਪ੍ਰੀਖਿਆ ਨਤੀਜੇ ਉਮੀਦ ਮੁਤਾਬਕ ਨਾ ਆਉਣ 'ਤੇ ਬੱਚੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ ਰੇਸ ਵਿੱਚ ਥੋੜ੍ਹਾ ਪਿੱਛੇ ਰਹਿ ਜਾਣਾ ਵੀ ਸਾਡੇ ਇੱਥੇ ਇੱਕ ਵੱਡੀ ਕਮਜ਼ੋਰੀ ਵਾਂਗ ਦੇਖਿਆ ਜਾਂਦਾ ਹੈ, ਜਦਕਿ ਇੱਥੇ ਕੋਈ ਵੱਡੀ ਸਮੱਸਿਆ ਨਹੀਂ ਹੈ।
 
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2014 ਦੀ ਰਿਪੋਰਟ ਮੁਤਾਬਕ, ਪ੍ਰੀਖਿਆ ਵਿੱਚ ਅਸਫਲ ਹੋਣ ਦੇ ਡਰ ਅਤੇ ਫੇਲ ਹੋ ਜਾਣ ਕਾਰਨ 18 ਤੋਂ ਘੱਟ ਉਮਰ ਦੇ 1284 ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। 2015 ਵਿੱਚ ਇਹ ਅੰਕੜਾ ਵੱਧ ਕੇ 2646 ਹੋ ਗਿਆ। ਇੱਕ ਸਾਲ ਦੇ ਅੰਦਰ ਦੁੱਗਣੇ ਤੋਂ ਵੀ ਜ਼ਿਆਦਾ ਵਾਧਾ। ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ ਦਰ ਸਾਲ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਅਤੇ ਇੱਹ ਚਿੰਤਾਜਨਕ ਅੰਕੜੇ ਵਧ ਰਹੇ ਹਨ।
 
ਵਰਲਡ ਹੈਲਥ ਆਰਗਨਾਈਜੇਸ਼ਨ ਮੁਤਾਬਕ, ਪਿਛਲੇ 45 ਸਾਲਾਂ ਵਿੱਚ ਦੁਨੀਆ ਭਰ ਵਿੱਚ ਖੁਦਕੁਸ਼ੀ ਦੀ ਦਰ 60 ਫੀਸਦੀ ਵਧ ਗਈ ਹੈ। ਸਾਡੇ ਦੇਸ਼ ਵਿੱਚ ਖੁਦਕੁਸ਼ੀ ਦੀ ਦਰ 10 ਏਸ਼ੀਆਈ ਦੇਸ਼ਾਂ ਵਿੱਚ ਸਭ ਤੋਂ ਜ਼ਿਆਦਾ ਹੈ। ਭਾਰਤ ਵਿੱਚ ਹਰ ਚਾਰ ਵਿੱਚੋਂ ਇੱਕ ਨਾਬਾਲਿਗ ਡਿਪ੍ਰੈਸ਼ਨ ਤੋਂ ਪੀੜਤ ਹੈ। ਸਾਡੇ ਦੇਸ਼ ਵਿੱਚ 15 ਤੋਂ 29 ਸਾਲ ਦੇ ਲੋਕਾਂ ਦੀ ਖੁਦਕੁਸ਼ੀ ਦੀ ਦਰ ਸਭ ਤੋਂ ਜ਼ਿਆਦਾ ਹੈ।

 

Comments

Leave a Reply


Latest News