Mon,Apr 22,2019 | 12:33:59am
HEADLINES:

ਭਾਰਤ ਦੁਨੀਆ ਵਿੱਚ ਪਲਾਸਟਿਕ ਦਾ ਪੰਜਵਾਂ ਸਭ ਤੋਂ ਵੱਡਾ ਉਪਭੋਗਤਾ

ਭਾਰਤ ਦੁਨੀਆ ਵਿੱਚ ਪਲਾਸਟਿਕ ਦਾ ਪੰਜਵਾਂ ਸਭ ਤੋਂ ਵੱਡਾ ਉਪਭੋਗਤਾ ਹੈ। ਪਲਾਸਟਿਕ ਦੇ ਖਤਰੇ ਨੂੰ ਕਾਫੀ ਪਹਿਲਾਂ ਹੀ ਪਛਾਣ ਲਿਆ ਗਿਆ ਸੀ, ਪਰ ਇਸ ਸਬੰਧ ਵਿੱਚ ਜਿੰਨੀ ਜਾਗਰੂਕਤਾ ਹੋਣੀ ਚਾਹੀਦੀ ਸੀ, ਉਹ ਆ ਨਹੀਂ ਸਕੀ। ਹੁਣ ਜਦੋਂ ਪਲਾਸਟਿਕ ਪ੍ਰਦੂਸ਼ਣ ਦੀ ਭਿਆਨਕਤਾ ਸਾਹਮਣੇ ਆਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਹਨ। ਇਸ ਲਈ ਪਲਾਸਟਿਕ ਖਿਲਾਫ ਜੰਗ ਛੇੜਣੀ ਜ਼ਰੂਰੀ ਸਮਝੀ ਜਾ ਰਹੀ ਹੈ। ਪਲਾਸਟਿਕ ਜ਼ਮੀਨ, ਪਾਣੀ ਤੇ ਹਵਾ ਤਿੰਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸਦੀਆਂ ਤੱਕ ਖਤਮ ਨਾ ਹੋਣ ਵਾਲਾ ਪਲਾਸਟਿਕ ਜ਼ਮੀਨ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਬੋਤਲਬੰਦ ਪਾਣੀ ਵੇਚਣ ਵਾਲੀਆਂ ਕੰਪਨੀਆਂ ਵੀ ਇਸੇ ਜ਼ਮੀਨ ਹੇਠਲੇ ਪਾਣੀ ਦਾ ਇਸਤੇਮਾਲ ਕਰਦੀਆਂ ਹਨ, ਪਰ ਉਨ੍ਹਾਂ ਦੀ ਪ੍ਰੋਸੈਸਿੰਗ ਵਿੱਚ ਪਲਾਸਟਿਕ ਦੇ ਬਰੀਕ ਕਣ ਖਤਮ ਨਹੀਂ ਹੋ ਪਾਉਂਦੇ। ਸਲਾਨਾ ਲੱਖ ਤੋਂ ਜ਼ਿਆਦਾ ਪਾਣੀ ਦੇ ਜੀਵ ਪਲਾਸਟਿਕ ਨਾਲ ਮਰ ਰਹੇ ਹਨ। ਦੁਨੀਆ ਭਰ ਵਿੱਚ ਸਿਰਫ 1 ਤੋਂ 3 ਫੀਸਦੀ ਪਲਾਸਟਿਕ ਹੀ ਰੀਸਾਈਕਲ ਹੋ ਪਾਉਂਦਾ ਹੈ।

ਇਹ ਅੱਗ ਨਾਲ ਵੀ ਖਤਮ ਨਹੀਂ ਹੁੰਦਾ। ਇਸਨੂੰ ਅੱਗ ਲਗਾਉਣਾ ਹੋਰ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇਸ ਵਿੱਚੋਂ ਅਜਿਹੀਆਂ ਗੈਸਾਂ ਨਿਕਲਦੀਆਂ ਹਨ, ਜੋ ਕਿ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਭਾਰਤ 'ਚ ਪਲਾਸਟਿਕ ਨਾਲ ਜੁੜੇ ਖਤਰਿਆਂ ਦੀ ਸਮਝ ਬਣਨ ਤੋਂ ਬਾਅਦ ਇਸਦੇ ਇਸਤੇਮਾਲ 'ਤੇ ਪਾਬੰਦੀ ਲਈ ਕਾਨੂੰਨ ਬਣਾਇਆ ਗਿਆ ਹੈ।

ਇਸਦੇ ਤਹਿਤ ਕੋਈ ਉਤਪਾਦਕ ਜਾਂ ਦੁਕਾਨਦਾਰ 50 ਮਾਈਕ੍ਰਾਨ ਤੋਂ ਘੱਟ ਮੋਟੀ ਪਲਾਸਟਿਕ ਇਸਤੇਮਾਲ ਨਹੀਂ ਕਰ ਸਕਦਾ। ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਪਲਾਸਟਿਕ ਦੀ ਸਮੱਸਿਆ ਦਾ ਖਾਤਮਾ ਪੂਰੀ ਤਰ੍ਹਾਂ ਨਹੀਂ ਹੋ ਸਕਿਆ ਹੈ, ਜੋ ਕਿ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਸਕਦਾ।

Comments

Leave a Reply


Latest News