Mon,Apr 22,2019 | 12:33:14am
HEADLINES:

ਈ-ਕਚਰਾ ਪੈਦਾ ਕਰਨ ਵਾਲੇ ਦੁਨੀਆ ਦੇ ਟਾਪ-5 ਦੇਸ਼ਾਂ 'ਚ ਭਾਰਤ

ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰੋਨਿਕ ਕਚਰਾ (ਈ-ਕਚਰਾ) ਪੈਦਾ ਕਰਨ ਵਾਲੇ ਟਾਪ 5 ਦੇਸ਼ਾਂ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਸੂਚੀ ਵਿੱਚ ਚੀਨ, ਅਮਰੀਕਾ, ਜਾਪਾਨ ਤੇ ਜਰਮਨੀ ਹਨ। ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਐਸੋਚੈਮ ਤੇ ਐੱਨਈਸੀ (ਨੈਸ਼ਨਲ ਇਕੋਨਾਮਿਕ ਕੌਂਸਲ) ਵੱਲੋਂ ਜਾਰੀ ਰਿਪੋਰਟ ਮੁਤਾਬਕ, ਭਾਰਤ ਵਿੱਚ ਈ-ਕਚਰੇ ਦੇ ਸਭ ਤੋਂ ਵੱਧ ਯੋਗਦਾਨ ਮਹਾਰਾਸ਼ਟਰ (19.8 ਫੀਸਦੀ) ਦਾ ਹੈ।

ਉਹ ਸਿਰਫ 47,810 ਟਨ ਕਚਰੇ ਨੂੰ ਸਲਾਨਾ ਰੀਸਾਈਕਲ ਕਰਕੇ ਮੁੜ ਪ੍ਰਯੋਗ ਦੇ ਯੋਗ ਬਣਾਉਂਦਾ ਹੈ। ਈ-ਕਚਰੇ ਵਿੱਚ ਤਮਿਲਨਾਡੂ ਦਾ ਯੋਗਦਾਨ 13 ਫੀਸਦੀ ਹੈ ਅਤੇ ਉਹ 52,427 ਟਨ ਕਚਰੇ ਨੂੰ ਰੀਸਾਈਕਲ ਕਰਦਾ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ (10.1 ਫੀਸਦੀ) 86,130 ਟਨ ਕਚਰਾ ਰੀਸਾਈਕਲ ਕਰਦਾ ਹੈ।

ਦੇਸ਼ ਦੇ ਈ-ਕਚਰੇ ਵਿੱਚ ਪੱਛਮ ਬੰਗਾਲ ਦਾ 9.8 ਫੀਸਦੀ, ਦਿੱਲੀ 9.5 ਫੀਸਦੀ, ਕਰਨਾਟਕ 8.9 ਫੀਸਦੀ, ਗੁਜਰਾਤ 8.8 ਫੀਸਦੀ ਤੇ ਮੱਧ ਪ੍ਰਦੇਸ਼ 7.6 ਫੀਸਦੀ ਯੋਗਦਾਨ ਹੈ। ਸਰਵੇ ਮੁਤਾਬਕ, ਈ-ਕਚਰੇ ਦੀ ਸੰਸਾਰਕ ਮਾਤਰਾ 2016 ਵਿੱਚ 4.47 ਕਰੋੜ ਟਨ ਤੋਂ ਵੱਧ ਕੇ 2021 ਤੱਕ 5.52 ਕਰੋੜ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ।

2016 ਵਿੱਚ ਪੈਦਾ ਹੋਏ ਕੁੱਲ ਈ-ਕਚਰੇ ਦਾ ਸਿਰਫ 20 ਫੀਸਦੀ (89 ਲੱਖ ਟਨ) ਹੀ ਪੂਰੀ ਤਰ੍ਹਾਂ ਇਕੱਠਾ ਤੇ ਰੀਸਾਈਕਲ ਕੀਤਾ ਗਿਆ ਹੈ, ਜਦਕਿ ਬਾਕੀ ਈ-ਕਚਰੇ ਦਾ ਕੋਈ ਰਿਕਾਰਡ ਨਹੀਂ ਹੈ। ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ, ਭਾਰਤ ਵਿੱਚ ਕਰੀਬ 20 ਲੱਖ ਟਨ ਸਲਾਨਾ ਈ-ਕਚਰਾ ਪੈਦਾ ਹੁੰਦਾ ਹੈ ਤੇ ਕੁੱਲ 4,38,085 ਟਨ ਕਚਰਾ ਰੀਸਾਈਕਲ ਹੁੰਦਾ ਹੈ।

Comments

Leave a Reply


Latest News