Wed,Nov 14,2018 | 01:09:43pm
HEADLINES:

ਕਿਸਮਤ ਸਹਾਰੇ ਬੈਠਣ ਵਾਲਿਆਂ ਦੀ ਕਿਸਮਤ ਵੀ ਬੈਠ ਜਾਂਦੀ ਹੈ

ਡਾ. ਆਰੀਸਨ ਸਵੇਟ ਮਾਰਡਨ ਅਮਰੀਕਾ ਦੇ ਪ੍ਰਸਿੱਧ ਲੇਖਕ ਸਨ। ਉਨ੍ਹਾਂ ਨੇ ਜੀਵਨ ਵਿੱਚ ਸਫਲਤਾ ਪਾਉਣ ਬਾਰੇ ਕਾਫੀ ਕੁਝ ਲਿਖਿਆ। ਉਹ 'ਸਕਸੈੱਸ' ਨਾਂ ਦੀ ਮੈਗਜ਼ੀਨ ਦੇ ਸੰਸਥਾਪਕ ਵੀ ਸਨ। ਉਨ੍ਹਾਂ ਦਾ ਜਨਮ 11 ਜੂਨ 1848 'ਚ ਹੋਇਆ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :-

-ਬਿਨਾਂ ਵਿਸ਼ਵਾਸ ਦੇ ਦਲੇਰੀ ਨਹੀਂ ਆਉਂਦੀ। ਅੱਧੀ ਲੜਾਈ ਤਾਂ ਇਸੇ ਭਰੋਸੇ ਨਾਲ ਜਿੱਤੀ ਜਾ ਸਕਦੀ ਹੈ ਕਿ ਅਸੀਂ ਜੋ ਤੈਅ ਕੀਤਾ ਹੈ, ਉਸਨੂੰ ਕਰ ਸਕਦੇ ਹਾਂ।
 
-ਸਫਲਤਾ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਆਉਂਦੀ ਹੈ, ਉਸ ਤੋਂ ਬਾਅਦ ਹੀ ਉਹ ਜ਼ਿੰਦਗੀ ਵਿੱਚ ਉਤਰਦੀ ਹੈ।
 
-ਮਾਫੀ, ਮਦਦ ਕਰਨ ਦੀ ਆਦਤ ਬਣਾ ਲਓ। ਇਹ ਗੁਣ ਕਦੇ ਬੇਅਰਥ ਨਹੀਂ ਜਾਂਦੇ ਅਤੇ ਮੁਸ਼ਕਿਲ ਸਮੇਂ ਵਿੱਚ ਕੰਮ ਆਉਂਦੇ ਹਨ।
 
-ਉੱਠੋ, ਆਪਣੇ ਜੀਵਨ ਦੀ ਯੋਜਨਾ ਬਣਾਓ, ਤਾਂਕਿ ਤੁਹਾਡਾ ਸੁੱਤਾ ਹੋਇਆ ਮਹਾਨ ਹੁਨਰ ਤੇ ਸ਼ਕਤੀ, ਜੋ ਕਿ ਹੁਣ ਤੱਕ ਬੇਕਾਰ ਪਏ ਹੋਏ ਹਨ, ਜਾਗ ਜਾਣ।
 
-ਗੁੱਸਾ ਹੋਣਾ ਕੋਈ ਮਾੜੀ ਗੱਲ ਨਹੀਂ, ਗੁੱਸੇ ਵਿੱਚ ਬੁਰਾਈ ਉਦੋਂ ਪੈਦਾ ਹੁੰਦੀ ਹੈ, ਜਦੋਂ ਆਦਮੀ ਆਪਣੀ ਸਮਝ ਗੁਆ ਦਿੰਦਾ ਹੈ।
 
-ਜਿਹੜੇ ਕਿਸਮਤ ਦੇ ਸਹਾਰੇ ਬੈਠ ਜਾਂਦੇ ਹਨ, ਉਨ੍ਹਾਂ ਦੀ ਕਿਸਮਤ ਵੀ ਉਨ੍ਹਾਂ ਦੇ ਨਾਲ ਹੀ ਬੈਠ ਜਾਂਦੀ ਹੈ।
 
-ਉੱਚੀ ਤੋਂ ਉੱਚੀ ਮੰਜ਼ਿਲ ਤੱਕ ਪਹੁੰਚਣਾ ਮਕਸਦ ਹੋਵੇ ਤਾਂ ਆਪਣਾ ਕੰਮ ਹੇਠਲੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ।
 
-ਸਫਲਤਾ ਉਦੋਂ ਹੀ ਮਿਲਦੀ ਹੈ, ਜਦੋਂ ਤੁਸੀਂ ਆਪਣੀ ਸੋਚ ਦੇ ਢਾਂਚੇ ਵਿੱਚ ਕਰਮ ਦਾ ਰੰਗ ਵੀ ਭਰਦੇ ਹੋ।

 

Comments

Leave a Reply


Latest News