Thu,Sep 20,2018 | 01:00:55am
HEADLINES:

ਬੇਰੁਜ਼ਗਾਰੀ : 90 ਹਜ਼ਾਰ ਪੋਸਟਾਂ ਲਈ ਆਈਆਂ ਡੇਢ ਕਰੋੜ ਅਰਜ਼ੀਆਂ

ਰੇਲਵੇ ਵਿਭਾਗ ਵਿੱਚ ਹਾਲ ਹੀ 'ਚ ਕੱਢੀਆਂ ਗਈਆਂ ਪੋਸਟਾਂ ਨੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਭਿਆਨਕ ਤਸਵੀਰ ਨੂੰ ਸਾਹਮਣੇ ਲਿਆਂਦਾ ਹੈ। ਰੇਲਵੇ ਦੀ 90 ਹਜ਼ਾਰ ਨੌਕਰੀਆਂ ਲਈ ਢਾਈ ਕਰੋੜ ਤੋਂ ਜ਼ਿਆਦਾ ਬੇਰੁਜ਼ਗਾਰਾਂ ਨੇ ਅਪਲਾਈ ਕੀਤਾ ਹੈ। ਗਰੁੱਪ ਸੀ ਅਤੇ ਡੀ ਦੀਆਂ ਇਨ੍ਹਾਂ ਨੌਕਰੀਆਂ ਲਈ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੇ ਖੇਤਰੀ ਭਰਤੀ ਬੋਰਡਾਂ ਦੀ ਨੀਂਦ ਉਡਾ ਦਿੱਤੀ ਹੈ। ਇੰਨੀ ਵੱਡੀ ਗਿਣਤੀ ਵਿੱਚ ਆਈਆਂ ਅਰਜ਼ੀਆਂ ਵਿੱਚੋਂ ਸਹੀ ਅਰਜ਼ੀਆਂ ਦੀ ਚੋਣ ਕਰਨ ਵਿੱਚ ਹੀ ਭਰਤੀ ਬੋਰਡਾਂ ਦੇ ਹੱਥ-ਪੈਰ ਢਿੱਲੇ ਹੋ ਗਏ ਹਨ।

ਅਜਿਹੇ ਵਿੱਚ ਇਨ੍ਹਾਂ ਲਈ ਪ੍ਰੀਖਿਆਵਾਂ ਕਦੋਂ ਤੇ ਕਿਵੇਂ ਹੋਣਗੀਆਂ, ਇਹ ਸੋਚ ਕੇ ਹੀ ਉਨ੍ਹਾਂ ਦੇ ਪਸੀਨੇ ਛੁੱਟ ਰਹੇ ਹਨ। ਮੇਗਾ ਭਰਤੀ ਮੁਹਿੰਮ ਤਹਿਤ ਰੇਲਵੇ ਨੇ ਇਸੇ ਸਾਲ ਫਰਵਰੀ ਵਿੱਚ ਗਰੁੱਪ ਸੀ ਲੈਵਲ-1 (ਗਰੁੱਪ ਡੀ) ਤੇ ਗਰੁੱਪ ਸੀ ਲੈਵਲ-2 ਦੀਆਂ ਕਰੀਬ 90 ਹਜ਼ਾਰ ਪੋਸਟਾਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਸਨ।

ਜਵਾਬ ਵਿੱਚ ਢਾਈ ਕਰੋੜ ਅਰਜ਼ੀਆਂ ਆਈਆਂ। ਇਨ੍ਹਾਂ 'ਚ ਹਾਈ ਸਕੂਲ, ਆਈਟੀਆਈ ਦੀ ਨਿਰਧਾਰਤ ਯੋਗਤਾ ਵਾਲੇ ਉਮੀਦਵਾਰਾਂ ਦੀ ਜਗ੍ਹਾ ਬੀਐੱਸਸੀ, ਐੱਮਐੱਸਸੀ, ਬੀਟੈਕ, ਐੱਮਟੈਕ ਤੇ ਪੀਐੱਚਡੀ ਡਿਗਰੀ ਹੋਲਡਰਾਂ ਦੀ ਗਿਣਤੀ ਜ਼ਿਆਦਾ ਹੈ। 2 ਮਹੀਨੇ ਬੀਤਣ ਤੇ ਵੀ ਸਕਰੂਟਨੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਹੈ।

Comments

Leave a Reply


Latest News