Fri,Jul 20,2018 | 02:45:05am
HEADLINES:

ਇੰਦੌਰ : ਇੱਥੇ ਸਭ ਤੋਂ ਜ਼ਿਆਦਾ ਪਤਨੀਆਂ ਤੋਂ ਕੁੱਟ ਖਾਂਦੇ ਹਨ ਪਤੀ

ਦੇਸ਼ ਵਿੱਚ ਮਹਿਲਾਵਾਂ 'ਤੇ ਅੱਤਿਆਚਾਰ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਮਹਿਲਾਵਾਂ ਦੇ ਹੱਕ ਲਈ ਕਈ ਸੰਸਥਾਵਾਂ ਵੱਲੋਂ ਕੰਮ ਕੀਤੇ ਜਾਂਦੇ ਹਨ, ਪਰ ਅਜਿਹੇ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮਹਿਲਾਵਾਂ 'ਤੇ ਨਹੀਂ, ਸਗੋਂ ਪੁਰਸ਼ਾਂ 'ਤੇ ਅੱਤਿਆਚਾਰ ਦਿਖਾਈ ਦਿੰਦਾ ਹੈ। ਇਹ ਅੰਕੜੇ ਪਤਨੀ ਤੋਂ ਪੀੜਤ ਪਤੀਆਂ ਬਾਰੇ ਦੱਸੇ ਗਏ ਹਨ।
 
ਦੇਸ਼ ਵਿੱਚ ਸਭ ਤੋਂ ਜ਼ਿਆਦਾ ਪਤੀਆਂ ਨਾਲ ਕੁੱਟਮਾਰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕੀਤੀ ਜਾਂਦੀ ਹੈ। ਸਫਾਈ ਦੇ ਮਾਮਲੇ ਵਿੱਚ ਦੇਸ਼ ਵਿੱਚ ਨੰਬਰ ਵਨ ਜ਼ਿਲ੍ਹਾ ਇੰਦੌਰ ਪਤੀਆਂ ਨਾਲ ਕੁੱਟਮਾਰ ਦੇ ਮਾਮਲਿਆਂ ਨੂੰ ਲੈ ਕੇ ਵੀ ਪਹਿਲੇ ਨੰਬਰ 'ਤੇ ਆ ਗਿਆ ਹੈ। ਦੂਜਾ ਸਥਾਨ ਸੂਬੇ ਦੀ ਰਾਜਧਾਨੀ ਭੋਪਾਲ ਨੂੰ ਮਿਲਿਆ ਹੈ। ਇਹ ਅੰਕੜੇ ਉਦੋਂ ਸਾਹਮਣੇ ਆਏ, ਜਦੋਂ ਡਾਇਲ 100 ਦੀ ਟੀਮ ਨੇ ਬੀਟਿੰਗ ਹਸਬੈਂਡ ਇਵੈਂਟ ਦੀ ਨਵੀਂ ਕੈਟੇਗਰੀ ਬਣਾਈ।
 
ਇਸ ਕੈਟੇਗਰੀ ਵਿੱਚ ਇੰਦੌਰ ਪਹਿਲੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ, ਜਨਵਰੀ 2018 ਤੋਂ ਅਪ੍ਰੈਲ 2018 ਵਿਚਕਾਰ ਦੇਸ਼ ਵਿੱਚ 772 ਪਤੀਆਂ ਨੇ ਪਤਨੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਮਾਮਲੇ ਇੰਦੌਰ ਦੇ ਹਨ। ਇੱਥੇ 74 ਪਤੀਆਂ ਨੇ ਕੁੱਟਮਾਰ ਦੀ ਕਾਇਤ ਦਰਜ ਕਰਵਾਈ। ਭੋਪਾਲ 'ਚ ਕੁੱਟਮਾਰ ਦਾ ਅੰਕੜਾ 52 ਹੈ।
 

Comments

Leave a Reply


Latest News