Fri,Feb 22,2019 | 10:39:29am
HEADLINES:

ਹਰ ਮਹਾਨ ਗਲਤੀ ਪਿੱਛੇ ਘਮੰਡ ਲੁਕਿਆ ਹੁੰਦਾ ਹੈ

ਜਾਨ ਰਸਕਿਨ ਦਾ ਜਨਮ 8 ਫਰਵਰੀ 1819 ਨੂੰ ਯੂਕੇ ਵਿੱਚ ਹੋਇਆ ਸੀ। ਉਹ ਪ੍ਰਸਿੱਧ ਲੇਖਕ, ਸਮਾਜਿਕ ਵਿਚਾਰਕ ਤੇ ਅੰਗ੍ਰੇਜ਼ੀ ਕਲਾ ਸਮੀਖਕ ਸਨ, ਜੋ ਕਿ ਕਲਾ ਦੀ ਦੁਨੀਆ 'ਚ ਕ੍ਰਾਂਤੀ ਲੈ ਕੇ ਆਏ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ:

-ਅਸੀਂ ਕੀ ਸੋਚਦੇ ਹਾਂ, ਕੀ ਜਾਣਦੇ ਹਾਂ ਅਤੇ ਕੀ ਮੰਨਦੇ ਹਾਂ, ਇਹ ਕੋਈ ਖਾਸ ਅਰਥ ਨਹੀਂ ਰੱਖਦਾ। ਫਰਕ ਤਾਂ ਇਸ ਗੱਲ ਨਾਲ ਪੈਂਦਾ ਹੈ ਕਿ ਅਸੀਂ ਕੀ ਕਰਦੇ ਹਾਂ।
 
-ਜਦੋਂ ਪਿਆਰ ਤੇ ਹੁਨਰ ਨਾਲ ਕੰਮ ਕਰਦੇ ਹਾਂ ਤਾਂ ਇੱਕ ਮਾਸਟਰਪੀਸ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ।
 
-ਹਰ ਮਹਾਨ ਗਲਤੀ ਦੀ ਜੜ੍ਹ ਵਿੱਚ ਘਮੰਡ ਲੁਕਿਆ ਹੁੰਦਾ ਹੈ। 
 
-ਉਹ ਸਬਰ ਹੀ ਹੈ, ਜੋ ਕਿ ਇੱਕ ਸਫਲ ਤੇ ਅਸਫਲ ਵਿਅਕਤੀ ਵਿੱਚ ਅੰਤਮ ਫਰਕ ਪੈਦਾ ਕਰਦਾ ਹੈ।
 
-ਕੁਆਲਿਟੀ ਕੋਈ ਸੰਯੋਗ ਨਹੀਂ ਹੈ। ਇਹ ਚੰਗੀ ਨੀਅਤ, ਲਗਨ ਤੇ ਬੁੱਧੀਮਾਨੀ ਦਾ ਇੱਕ ਨਤੀਜਾ ਹੈ।
 
-ਦੁਨੀਆ 'ਚ ਅਜਿਹੀ ਕੋਈ ਚੀਜ਼ ਨਹੀਂ, ਜਿਸਨੂੰ ਕੁਝ ਲੋਕ ਖਰਾਬ ਢੰਗ ਨਾਲ ਤਿਆਰ ਕਰਕੇ ਘੱਟ ਕੀਮਤ 'ਤੇ ਨਾ ਬੇਚਦੇ ਹੋਣ। ਇਨ੍ਹਾਂ ਦੇ ਸ਼ਿਕਾਰ ਉਹ ਲੋਕ ਹੁੰਦੇ ਹਨ, ਜੋ ਕਿ ਚੀਜ਼ ਖਰੀਦਣ ਤੋਂ ਪਹਿਲਾਂ ਉਸਦੀ ਕੀਮਤ ਦੇਖਦੇ ਹਨ।
 
-ਨਿਮਰਤਾ ਹੀ ਇੱਕ ਮਹਾਨ ਵਿਅਕਤੀ ਦੀ ਪਛਾਣ ਹੁੰਦੀ ਹੈ।
 
-ਗਿਆਨ ਚਾਹੀਦਾ ਹੈ ਤਾਂ ਸਖਤ ਮਿਹਨਤ ਕਰੋ, ਭੋਜਨ ਚਾਹੀਦਾ ਹੈ ਤਾਂ ਸਖਤ ਮਿਹਨਤ ਕਰੋ, ਖੁਸ਼ੀ ਚਾਹੀਦੀ ਹੈ ਤਾਂ ਸਖਤ ਮਿਹਨਤ ਕਰੋ, ਸਖਤ ਮਿਹਨਤ ਹੀ ਕਾਨੂੰਨ ਹੈ।
 
-ਬੱਚਿਆਂ ਨੂੰ ਪਿਆਰ ਦਿਓ, ਬਦਲ 'ਚ ਉਹ ਇੱਕ ਚੰਗਾ ਸੌਦਾ ਕਰ ਜਾਣਗੇ।

 

Comments

Leave a Reply


Latest News