Mon,Aug 20,2018 | 04:35:59am
HEADLINES:

ਨੌਜਵਾਨ ਦਾੜੀ ਰੱਖਣ ਤੋਂ ਡਰਨ ਲੱਗੇ ਹਨ, ਇਹ ਡਰਾਉਣੀ ਸਥਿਤੀ ਹੈ

ਡਾਇਰੈਕਟਰ ਹੰਸਲ ਮੇਹਤਾ ਦੀ ਹਾਲ ਹੀ 'ਚ ਰਿਲੀਜ਼ ਫਿਲਮ 'ਓਮੇਰਟਾ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਇੱਕ ਸੀਨ 'ਚ ਦਿਖਾਇਆ ਗਿਆ ਹੈ ਕਿ ਹੀਰੋ ਰਾਜਕੁਮਾਰ ਰਾਵ ਦੀ ਕਾਰ ਨੂੰ ਚੈੱਕ ਪੋਸਟ 'ਤੇ ਰੋਕ ਦਿੱਤਾ ਜਾਂਦਾ ਹੈ ਅਤੇ ਇੱਕ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਹਿੰਦਾ ਹੈ।

ਉਹ ਜਾਨਣਾ ਚਾਹੁੰਦਾ ਹੈ ਕਿ ਉਹ (ਰਾਜਕੁਮਾਰ) ਮੁਸਲਮਾਨ ਹੈ ਜਾਂ ਉਸਨੇ ਮੁਸਲਮਾਨ ਨਾਲ ਵਿਆਹ ਕੀਤਾ ਹੈ। ਮੇਹਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇੱਕ ਵਾਰ ਅਜਿਹੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ।

ਡਾਇਰੈਕਟਰ ਮੁਤਾਬਕ, ''ਇਹ ਉਹ ਸਮਾਂ ਸੀ ਜਦੋਂ ਮੈਂ ਦਾੜੀ ਰੱਖਦਾ ਸੀ। ਮੇਰੇ ਸੰਗੀਤ ਦੇ ਗੁਰੂ ਗੁਲਾਮ ਮੁਸਤਫਾ ਖਾਨ ਨੇ ਮੈਨੂੰ ਦਾੜੀ ਰੱਖਣ ਤੋਂ ਮਨਾਂ ਕੀਤਾ, ਕਿਉਂਕਿ ਇਸ ਨਾਲ ਮੈਂ ਮੁਸਲਮਾਨਾਂ ਵਰਗਾ ਦਿਖਾਈ ਦਿੰਦਾ ਸੀ।''

ਮੇਹਤਾ ਕਹਿੰਦੇ ਹਨ, ਇਹ ਇੱਕ ਡਰਾਉਣੀ ਸਥਿਤੀ ਹੈ, ਜਿਸ ਵਿੱਚ ਮੁਸਲਮਾਨ ਨੌਜਵਾਨ ਧਾਰਮਿਕ ਪਛਾਣ ਦੇ ਡਰ ਤੋਂ ਦਾੜੀ ਰੱਖਣਾ ਨਹੀਂ ਚਾਹੁੰਦੇ, ਜਦਕਿ ਹਿੰਦੂਆਂ ਨੇ ਵੀ ਇਸੇ ਡਰ ਕਾਰਨ ਦਾੜੀ ਰੱਖਣਾ ਛੱਡ ਦਿੱਤਾ ਹੈ। ਹੋ ਸਕਦਾ ਹੈ, ਦਾੜੀ ਇਤਿਹਾਸ ਦੀ ਗੱਲ ਬਣ ਜਾਵੇ।

Comments

Leave a Reply


Latest News