Wed,Mar 27,2019 | 12:46:53am
HEADLINES:

ਸਹੀ ਕੰਮ ਇਸ ਲਈ ਕਰੋ, ਕਿਉਂਕਿ ਉਹ ਸਹੀ ਹੈ

ਇਮਾਨੂਅਲ ਕਾਂਟਪ੍ਰਸਿੱਧ ਜਰਮਨ ਫਿਲਾਸਫਰ ਸਨ। ਉਹ ਆਪਣੇ ਸਮੇਂ ਵਿੱਚ ਮਾਡਰਨ ਫਿਲਾਸਫੀ ਦਾ ਕੇਂਦਰ ਮੰਨੇ ਜਾਂਦੇ ਸਨ। ਉਨ੍ਹਾਂ ਦਾ ਜਨਮ 22 ਅਪ੍ਰੈਲ 1724 ਨੂੰ ਜਰਮਨੀ ਦੇ ਕੋਨੀਗੁਜ਼ਬਰਗ ਵਿੱਚ ਹੋਇਆ ਸੀ।

-ਜੇਕਰ ਤੁਸੀਂ ਬੱਚੇ ਨੂੰ ਸ਼ਰਾਰਤ ਕਰਨ ਲਈ ਸਜ਼ਾ ਦਿੰਦੇ ਹੋ ਅਤੇ ਚੰਗਾ ਕਰਨ ਲਈ ਇਨਾਮ ਦਿੰਦੇ ਹੋ ਤਾਂ ਜਦੋਂ ਉਹ ਵੱਡਾ ਹੋ ਕੇ ਦੁਨੀਆ ਵਿੱਚ ਨਿਕਲੇਗਾ ਅਤੇ ਦੇਖੇਗਾ ਕਿ ਚੰਗਿਆਈ ਨੂੰ ਹਮੇਸ਼ਾ ਸ਼ਲਾਘਾ ਨਹੀਂ ਮਿਲਦੀ ਅਤੇ ਨਾ ਹੀ ਮਾੜੇ ਕੰਮ ਦੀ ਹਮੇਸ਼ਾ ਸਜ਼ਾ ਮਿਲਦੀ ਹੈ ਤਾਂ ਉਹ ਇੱਕ ਅਜਿਹਾ ਇਨਸਾਨ ਬਣ ਜਾਵੇਗਾ, ਜੋ ਸਿਰਫ ਆਪਣਾ ਫਾਇਦਾ ਦੇਖ ਕੇ ਹੀ ਕੁਝ ਚੰਗਾ ਜਾਂ ਮਾੜਾ ਕਰੇਗਾ।

-ਕਮਜ਼ੋਰ ਦੀ ਤਾਕਤ ਸਬਰ ਤੇ ਤਾਕਤਵਰ ਦੀ ਕਮਜ਼ੋਰੀ ਬੇਚੈਨੀ ਹੁੰਦੀ ਹੈ।

-ਸਿਧਾਂਤ ਤੋਂ ਬਿਨਾਂ ਤਜ਼ਰਬਾ ਅੰਨ੍ਹਾ ਹੁੰਦਾ ਹੈ, ਪਰ ਤਜ਼ਰਬੇ ਬਿਨਾਂ ਸਿਧਾਂਤ ਇੱਕ ਬੋਧਿਕ ਮਜ਼ਾਕ ਹੈ।

-ਵਿਅਕਤੀ ਦੇ ਦਿਲ ਦਾ ਅੰਦਾਜ਼ਾ ਜਾਨਵਰਾਂ ਨਾਲ ਉਸਦੇ ਵਿਵਹਾਰ ਤੋਂ ਲਗਾਇਆ ਜਾਂਦਾ ਹੈ।

-ਅਜਿਹੀਆਂ ਦੋ ਚੀਜ਼ਾਂ ਹਨ, ਜੋ ਕਿ ਬਿਨਾਂ ਕਿਸੇ ਮਤਲਬ ਦੇ ਹਨ, ਸੰਗੀਤ ਤੇ ਹਾਸਾ।

-ਬੁੱਧੀਮਾਨ ਵਿਅਕਤੀ ਹੀ ਆਪਣਾ ਦਿਮਾਗ ਬਦਲ ਸਕਦਾ ਹੈ, ਜਿੱਦ ਕਰਨ ਵਾਲਾ ਇਸਨੂੰ ਨਹੀਂ ਬਦਲੇਗਾ।

-ਸਹੀ ਕੰਮ ਇਸ ਲਈ ਕਰੋ, ਕਿਉਂਕਿ ਉਹ ਸਹੀ ਹੈ।

-ਸਾਰਾ ਗਿਆਨ ਚੇਤਨਾ ਤੋਂ ਸ਼ੁਰੂ ਹੁੰਦਾ ਹੈ, ਸਮਝ ਤੱਕ ਜਾਂਦਾ ਹੈ ਅਤੇ ਤਰਕ 'ਤੇ ਖਤਮ ਹੁੰਦਾ ਹੈ। ਤਰਕ ਤੋਂ ਉੱਪਰ ਕੁਝ ਨਹੀਂ ਹੈ।

Comments

Leave a Reply


Latest News