Sat,Jun 23,2018 | 03:50:44am
HEADLINES:

ਵੱਡੇ ਖਤਰੇ ਮੁੱਲ ਲੈ ਕੇ ਹੀ ਵੱਡਾ ਸਨਮਾਨ ਪ੍ਰਾਪਤ ਹੁੰਦਾ ਹੈ

ਥਿਊਸਿਡਡੀਜ਼ ਇਥੇਨੀਅਨ ਇਤਿਹਾਸਕਾਰ ਤੇ ਜਨਰਲ ਸਨ। ਉਨ੍ਹਾਂ ਨੇ ਇੱਕ ਪ੍ਰਸਿੱਧ ਕਿਤਾਬ ਲਿਖੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਪਾਰਟੰਸ ਨੇ ਕਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ:- 

-ਅਹਿਸਾਨ ਲੈ ਕੇ ਨਹੀਂ, ਸਗੋਂ ਅਹਿਸਾਨ ਕਰਕੇ ਹੀ ਅਸੀਂ ਆਪਣੇ ਦੋਸਤ ਬਚਾਉਂਦੇ ਹਾਂ।
 
-ਜਿਨ੍ਹਾਂ ਨੂੰ ਚੰਗੀ ਕਿਸਮਤ ਤੇ ਮਾੜੀ ਕਿਸਮਤ ਦਾ ਅਨੁਭਵ ਹੈ, ਸਫਲਤਾ ਪ੍ਰਤੀ ਉਨ੍ਹਾਂ ਦਾ ਭੰਬਲਭੂਸੇ ਵਿੱਚ ਹੋਣਾ ਜਾਇਜ਼ ਹੈ।
 
-ਖੁਸ਼ੀ ਆਜ਼ਾਦੀ 'ਤੇ ਅਤੇ ਆਜ਼ਾਦੀ ਬਹਾਦਰੀ 'ਤੇ ਨਿਰਭਰ ਹੈ।
 
-ਜਿਹੜੇ ਮਜ਼ਬੂਤ ਹਨ, ਉਹ ਓਹੀ ਕਰਦੇ ਹਨ, ਜੋ ਕਿ ਉਨ੍ਹਾਂ ਨੂੰ ਕਰਨਾ ਹੈ ਅਤੇ ਜਿਹੜੇ ਕਮਜ਼ੋਰ ਹਨ, ਉਹ ਓਹੀ ਮੰਨਦੇ ਹਨ, ਜੋ ਉਨ੍ਹਾਂ ਨੇ ਮੰਨਣਾ ਹੈ।
 
-ਬਿਨਾਂ ਸਮਝ ਦੇ ਗਿਆਨ ਬੇਅਰਥ ਹੈ।
 
-ਜਿੱਥੇ ਭਿਆਨਕ ਖਤਰਾ ਹੋਵੇ, ਉੱਥੇ ਲੋਕਾਂ ਨੂੰ ਸੁਆਰਥੀ ਹੋਣ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ।
 
-ਝੂਠਾ ਦੋਸ਼ ਲਗਾਉਣ ਵਾਲਿਆਂ ਨੂੰ ਵੀ ਅਪਰਾਧ ਕਰਨ ਵਾਲਿਆਂ ਵਾਂਗ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
 
-ਮੈਂ ਦੁਸ਼ਮਣ ਦੇ ਇਰਾਦਿਆਂ ਤੋਂ ਜ਼ਿਆਦਾ ਆਪਣੀਆਂ ਗਲਤੀਆਂ ਤੋਂ ਘਬਰਾਉਂਦਾ ਹਾਂ।
 
-ਅਜਿਹਾ ਨਹੀਂ ਹੈ ਕਿ ਮਨੁੱਖ ਇੱਕ-ਦੂਜੇ ਤੋਂ ਜ਼ਿਆਦਾ ਅਲੱਗ ਹੁੰਦੇ ਹਨ, ਪਰ ਇਹ ਸੱਚ ਹੈ ਕਿ ਜਿਹੜੇ ਉੱਪਰ ਉੱਠ ਆਉਣ, ਉਹ ਸਭ ਤੋਂ ਮੁਸ਼ਕਿਲ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ।
 
-ਵੱਡੇ ਖਤਰੇ ਮੁੱਲ ਲੈ ਕੇ ਹੀ ਵੱਡਾ ਸਨਮਾਨ ਪ੍ਰਾਪਤ ਹੁੰਦਾ ਹੈ।
 
-ਯੁੱਧ ਵਿੱਚ ਹਥਿਆਰ ਤੋਂ ਜ਼ਿਆਦਾ ਪੈਸੇ ਦੀ ਮਹੱਤਤਾ ਹੁੰਦੀ ਹੈ।

 

Comments

Leave a Reply


Latest News