Sun,Jul 21,2019 | 07:13:33pm
HEADLINES:

ਜਿਸਦਾ ਕੋਈ ਟੀਚਾ ਨਹੀਂ, ਉਸਦੇ ਪੱਖ ਵਿੱਚ ਕੋਈ ਨਹੀਂ ਖੜਦਾ

ਸੇਨੇਕਾ ਦ ਐਲਡਰ ਪ੍ਰਸਿੱਧ ਰੋਮਨ ਲੇਖਕ ਸਨ। ਉਨ੍ਹਾਂ ਦਾ ਜਨਮ 54ਬੀਸੀ ਨੂੰ ਸਪੇਨ 'ਚ ਹੋਇਆ, ਜਦਕਿ ਦੇਹਾਂਤ 39ਏਡੀ 'ਚ ਇਟਲੀ 'ਚ ਹੋਇਆ। ਉਨ੍ਹਾਂ ਦਾ ਜਨਮ ਅਮੀਰ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ 

-ਹਰ ਰਾਤ ਸਾਨੂੰ ਖੁਦ ਤੋਂ ਕੁਝ ਸਵਾਲ ਕਰਨੇ ਚਾਹੀਦੇ ਹਨ। ਕਿਹੜੀ ਕਮਜ਼ੋਰੀ 'ਤੇ ਅੱਜ ਤੁਸੀਂ ਜਿੱਤ ਹਾਸਲ ਕੀਤੀ ਹੈ, ਕਿਹੜੇ ਲਾਲਚ ਤੋਂ ਅੱਜ ਬਚੇ ਹੋ, ਕਿਹੜੇ ਗੁਣ ਅੱਜ ਅਪਣਾਏ ਹਨ।
 
-ਅਸਫਲਤਾ ਚੰਗੇ ਬਦਲਾਅ ਲਿਆਉਂਦੀ ਹੈ, ਸਫਲਤਾ ਮਾੜੇ ਬਦਲਾਅ ਲਿਆਉਂਦੀ ਹੈ।
 
-ਡਿਗੇ ਹੋਏ ਨੂੰ ਹੱਥ ਨਾ ਦੇਣਾ ਗਲਤ ਹੈ, ਇਹ ਤਾਂ ਪੂਰੀ ਮਨੁੱਖ ਜਾਤੀ ਦਾ ਅਧਿਕਾਰ ਹੈ।
 
-ਰਾਜਿਆਂ ਦੇ ਦਰਬਾਰ ਲੋਕਾਂ ਨਾਲ ਭਰੇ ਹੁੰਦੇ ਹਨ, ਪਰ ਦੋਸਤਾਂ ਤੋਂ ਖਾਲੀ ਹੁੰਦੇ ਹਨ।
 
-ਅਸੀਂ ਮੌਤ ਤੋਂ ਨਹੀਂ ਡਰਦੇ, ਉਸਦੇ ਖਿਆਲ ਤੋਂ ਡਰਦੇ ਹਾਂ।
 
-ਖੁਦ ਨੂੰ ਸੁਰੱਖਿਅਤ ਰੱਖਣ ਦਾ ਮਤਲਬ, ਖੁਦ ਨੂੰ ਦਫਨਾਉਣਾ ਨਹੀਂ ਹੁੰਦਾ।
 
-ਹਰੇਕ ਦਿਨ ਕੁਝ ਅਜਿਹਾ ਜੋੜੋ, ਜਿਹੜਾ ਤੁਹਾਨੂੰ ਗਰੀਬੀ ਤੇ ਮੌਤ ਤੋਂ ਸੁਰੱਖਿਅਤ ਰੱਖੇ।
 
-ਜਿੱਤ ਦੀਆਂ ਸ਼ਰਤਾਂ ਬਹੁਤ ਆਸਾਨ ਹੁੰਦੀਆਂ ਹਨ। ਕੁਝ ਸਮੇਂ ਲਈ ਸਖਤ ਮਿਹਨਤ ਕਰਨੀ ਹੈ, ਕੁਝ ਸਮਾਂ ਸਹਿਣਾ ਪੈਂਦਾ ਹੈ, ਭਰੋਸਾ ਲਗਾਤਾਰ ਕਰਨਾ ਪੈਂਦਾ ਹੈ ਅਤੇ ਪਿੱਛੇ ਮੁੜ ਕੇ ਕਦੇ ਨਹੀਂ ਦੇਖਣਾ ਹੈ।
 
-ਜੇਕਰ ਤੁਸੀਂ ਪਿਆਰ ਚਾਹੁੰਦੇ ਹੋ ਤਾਂ ਪਿਆਰ ਕਰੋ।
 
-ਜਿਸਨੂੰ ਇਹ ਨਹੀਂ ਪਤਾ ਕਿ ਉਸਦਾ ਟੀਚਾ ਕੀ ਹੈ, ਉਸਦੇ ਪੱਖ ਵਿੱਚ ਕੋਈ ਵੀ ਖੜਾ ਨਹੀਂ ਹੁੰਦਾ।

 

Comments

Leave a Reply


Latest News