Mon,May 21,2018 | 02:42:31pm
HEADLINES:

ਸਾਡੀਆਂ ਬੇਟੀਆਂ ਦਾ ਜ਼ਿੰਦਾ ਤੇ ਸੁਰੱਖਿਅਤ ਰਹਿਣਾ ਜ਼ਰੂਰੀ ਹੈ : ਸ਼ਬਾਨਾ ਆਜ਼ਮੀ

ਕਠੂਆ ਗੈਂਗਰੇਪ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸੇ ਦਾ ਮਾਹੌਲ ਹੈ। ਇਸ ਵਿਚਕਾਰ ਹੀਰੋਇਨ ਸ਼ਬਾਨਾ ਆਜ਼ਮੀ ਨੇ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਕੈਂਪੇਨ ਲਈ ਸਾਡੀਆਂ ਬੇਟੀਆਂ ਦਾ ਜ਼ਿੰਦਾ ਰਹਿਣਾ ਅਤੇ ਸੁਰੱਖਿਅਤ ਰਹਿਣਾ ਜ਼ਰੂਰੀ ਹੈ।

ਮੁੰਬਈ 'ਚ ਇੱਕ ਪ੍ਰੋਗਰਾਮ 'ਚ ਪਹੁੰਚੇ ਸ਼ਬਾਨਾ ਆਜ਼ਮੀ ਨੇ ਕਿਹਾ, ''ਜਿੱਥੇ ਇੱਕ ਪਾਸੇ ਮਹਿਲਾਵਾਂ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ ਰਹੀਆਂ ਹਨ, ਉੱਥੇ ਦੂਜੇ ਪਾਸੇ ਲਗਾਤਾਰ ਅਜਿਹੀਆਂ ਖਬਰਾਂ ਪੜ੍ਹ ਰਹੇ ਹਾਂ, ਜਿਸਨੂੰ ਸੁਣ ਕੇ ਅਸੀਂ ਸੁੰਨ ਹੋ ਜਾਂਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇੱਕ ਹੋਈਏ ਅਤੇ ਇਹ ਤੈਅ ਕਰੀਏ ਕਿ ਅਜਿਹੀਆਂ ਘਟਨਾਵਾਂ ਨਾ ਹੋਣ, ਕਿਉਂਕਿ ਅਸੀਂ ਕਹਿੰਦੇ ਹਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਜੋ ਕਿ ਹੋਣਾ ਚਾਹੀਦਾ, ਪਰ ਉਸਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਬੇਟੀਆਂ ਵੀ ਜ਼ਿੰਦਾ ਹੋਣ।''

ਸ਼ਬਾਨਾ ਆਜ਼ਮੀ ਨੇ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਕੇਂਦਰ ਸਰਕਾਰ ਦੀ ਮੁਹਿੰਮ ਹੈ, ਜਿਸਦਾ ਮਕਸਦ ਜਾਗਰੂਕਤਾ ਵਧਾਉਣਾ ਹੈ ਅਤੇ ਲੜਕੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਵਿੱਚ ਸੁਧਾਰ ਲਿਆਉਣਾ ਹੈ। ਹਾਲ ਹੀ 'ਚ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਕਠੂਆ ਤੇ ਉਨਾਵ ਗੈਂਗਰੇਪ ਪੀੜਤਾਵਾਂ ਨੂੰ ਨਿਆਂ ਲਈ ਆਵਾਜ਼ ਚੁਕੀ ਹੈ।

Comments

Leave a Reply


Latest News