Sat,Sep 22,2018 | 01:35:14pm
HEADLINES:

ਭੁੱਖ ਨਾਲ 12 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਮਰਨ ਦਾ ਖਤਰਾ

ਦੁਨੀਆ ਭਰ ਵਿੱਚ ਭੁੱਖ ਕਾਰਨ ਮਰਨ ਦੇ ਕੰਢੇ ਪਹੁੰਚ ਗਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਵਧ ਕੇ 12 ਕਰੋੜ 40 ਲੱਖ ਹੋ ਗਈ ਹੈ। ਜੇਕਰ ਇਨ੍ਹਾਂ ਲੋਕਾਂ ਨੂੰ ਛੇਤੀ ਹੀ ਭੋਜਨ ਨਹੀਂ ਮਿਲਿਆ ਤਾਂ ਇਨ੍ਹਾਂ ਦੀ ਮੌਤ ਹੋਣ ਦਾ ਖਤਰਾ ਹੈ। ਸੰਯੁਕਤ ਰਾਸ਼ਟਰ ਦੀ ਖਾਦ ਏਜੰਸੀ ਦੇ ਮੁਖੀ ਡੇਵਿਡ ਬੀਸਲੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ, ਕਿਉਂਕਿ ਲੋਕ ਇੱਕ-ਦੂਜੇ ਨੂੰ ਗੋਲੀ ਮਾਰਨ ਤੋਂ ਵੀ ਨਹੀਂ ਘਬਰਾਉਂਦੇ। 

ਉਨ੍ਹਾਂ ਨੇ ਵੀਡੀਓ ਲਿੰਕ ਰਾਹੀਂ ਬੀਤੇ ਦਿਨੀਂ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਭੁੱਖ ਦਾ ਸਾਹਮਣਾ ਕਰ ਰਹੇ ਕਰੀਬ 3 ਕਰੋੜ 20 ਲੱਖ ਲੋਕ ਚਾਰ ਦੇਸ਼ਾਂ ਸੋਮਾਲੀਆ, ਯਮਨ, ਦੱਖਣ ਸੂਡਾਨ ਅਤੇ ਉੱਤਰ ਪੂਰਵ ਨਾਈਜੀਰੀਆ ਵਿੱਚ ਰਹਿ ਰਹੇ ਹਨ। ਇਨ੍ਹਾਂ ਦੇਸ਼ਾਂ ਨੂੰ ਪਿਛਲੇ ਸਾਲ ਕੁਦਰਤੀ ਆਫਤ ਦੀ ਸਥਿਤੀ ਤੋਂ ਬਚਾ ਲਿਆ ਗਿਆ। ਵਿਸ਼ਵ ਖਾਦ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਭੁੱਖ ਅਤੇ ਸੰਘਰਸ਼ ਵਿਚਕਾਰ ਸਬੰਧ ਭਿਆਨਕ ਹੈ।

ਬੀਸਲੀ ਨੇ ਕਿਹਾ ਕਿ ਸੰਸਾਰਕ ਤੌਰ 'ਤੇ ਲੰਮੇ ਸਮੇਂ ਤੋਂ ਭੁੱਖੇ 81 ਕਰੋੜ 50 ਲੱਖ ਲੋਕਾਂ ਵਿੱਚੋਂ 60 ਫੀਸਦੀ ਲੋਕ ਸੰਘਰਸ਼ਰਤ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਅਗਲੀ ਵਾਰ ਭੋਜਨ ਕਿੱਥੋਂ ਮਿਲੇਗਾ। ਸੰਯੁਕਤ ਰਾਸ਼ਟਰ ਦੇ ਇੱਕ ਹੋਰ ਅਧਿਕਾਰੀ ਮਾਰਕ ਲੋਕੋਕ ਨੇ ਕਿਹਾ ਕਿ ਕਰੀਬ 490 ਮਿਲੀਅਨ ਕੁਪੋਸ਼ਿਤ ਲੋਕ ਅਤੇ ਦੁਨੀਆ ਦੇ 155 ਮਿਲੀਅਨ ਅਵਿਕਸਿਤ ਬੱਚਿਆਂ ਦਾ 80 ਫੀਸਦੀ ਸੰਘਰਸ਼ ਪ੍ਰਭਾਵਿਤ ਦੇਸ਼ਾਂ ਵਿੱਚ ਰਹਿੰਦੇ ਹਨ। ਲੋਕੋਕ ਨੇ ਕਿਹਾ ਕਿ ਭੁੱਖ ਦਾ ਖਤਰਾ ਵੱਡੇ ਪੈਮਾਨੇ 'ਤੇ, ਗੰਭੀਰ ਅਤੇ ਲੰਮੇ ਸੰਘਰਸ਼ ਤੋਂ ਪੀੜਤ ਦੇਸ਼ਾਂ ਵਿੱਚ ਹੀ ਹੈ।

Comments

Leave a Reply


Latest News