Fri,May 24,2019 | 05:22:31pm
HEADLINES:

3 ਸਾਲਾਂ ਵਿੱਚ 26 ਹਜ਼ਾਰ ਸਟੂਡੈਂਟਸ ਨੇ ਕੀਤੀ ਖੁਦਕੁਸ਼ੀ

ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿ ਸਾਲ 2014 ਤੋਂ 2016 ਵਿਚਕਾਰ ਦੇਸ਼ ਵਿੱਚ 26,600 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਰਾਜਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਾਲ 2016 ਵਿੱਚ 9,474, ਸਾਲ 2015 ਵਿੱਚ 8,934 ਅਤੇ 2014 ਵਿੱਚ 8,068 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ।

ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ (1,350) ਵਿੱਚ ਸਾਹਮਣੇ ਆਏ, ਜਦਕਿ ਪੱਛਮ ਬੰਗਾਲ 'ਚ ਅਜਿਹੇ 1,147, ਤਮਿਲਨਾਡੂ 'ਚ 981 ਤੇ ਮੱਧ ਪ੍ਰਦੇਸ਼ ਵਿੱਚ 838 ਮਾਮਲੇ ਰਿਪੋਰਟ ਕੀਤੇ ਗਏ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸਨ ਕਿ ਭਾਰਤ ਵਿੱਚ ਹਰ ਘੰਟੇ ਇੱਕ ਵਿਦਿਆਰਥੀ ਖੁਦਕੁਸ਼ੀ ਕਰਦਾ ਹੈ। ਇਸਦੇ ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਸਾਲ 2015 ਦੇ ਅੰਕੜਿਆਂ ਦੀ ਪੜਤਾਲ ਕੀਤੀ ਗਈ ਸੀ।  ਮਤਲਬ, ਭਾਰਤ ਵਿੱਚ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।

Comments

Leave a Reply


Latest News