Sat,Jun 23,2018 | 07:16:34pm
HEADLINES:

50 ਫੀਸਦੀ ਤੋਂ ਜ਼ਿਆਦਾ ਲੋਕ ਠੀਕ ਢੰਗ ਨਾਲ ਨਹੀਂ ਪਾਉਂਦੇ ਹੈਲਮੇਟ

ਟੂ ਵ੍ਹੀਲਰ ਚਲਾਉਣ ਵਾਲੇ ਕਈ ਲੋਕ ਹੈਲਮੇਟ ਠੀਕ ਢੰਗ ਨਾਲ ਨਹੀਂ ਪਾਉਂਦੇ। ਇੰਡੀਅਨ ਰੋਡ ਸੇਫਟੀ ਕੈਂਪੇਨ (ਆਈਆਰਐਸਸੀ) ਵੱਲੋਂ ਕੀਤੇ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਦਸੰਬਰ-ਜਨਵਰੀ ਵਿਚਕਾਰ ਦਿੱਲੀ ਦੇ ਚਾਰ ਵੱਡੇ ਟ੍ਰੈਫਿਕ ਜੰਕਸ਼ਨ 'ਤੇ ਕੀਤੇ ਗਏ ਸਰਵੇ ਵਿੱਚ ਪਤਾ ਲੱਗਾ ਹੈ ਕਿ ਟੂ ਵ੍ਹੀਲਰ ਚਲਾਉਣ ਵਾਲੇ ਦੋ ਤਿਹਾਈ ਤੋਂ ਜ਼ਿਆਦਾ ਲੋਕਾਂ ਨੇ ਹੈਲਮੇਟ ਇਸਤੇਮਾਲ ਕੀਤੇ, ਪਰ 50 ਫੀਸਦੀ ਤੋਂ ਵੀ ਘੱਟ ਟੂ ਵ੍ਹੀਲਰ ਸਵਾਰਾਂ ਨੇ ਹੈਲਮੇਟ ਨੂੰ ਠੀਕ ਢੰਗ ਨਾਲ ਬੰਦ ਕੀਤਾ।

ਸਰਵੇ ਮੁਤਾਬਕ, 50 ਫੀਸਦੀ ਟੂ ਵ੍ਹੀਲਰ ਸਵਾਰਾਂ ਨੂੰ ਹਾਫ ਹੈਲਮੇਟ ਵਿੱਚ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਹਾਫ ਹੈਲਮੇਟ ਪਾਉਣ ਨਾਲ ਠੋਡੀ ਨੂੰ ਸੁਰੱਖਿਆ ਨਹੀਂ ਮਿਲਦੀ। ਇੱਕ ਰਿਸਰਚ ਮੁਤਾਬਕ, ਸੜਕ ਹਾਦਸੇ ਵਿੱਚ ਕਾਰ ਦੇ ਡ੍ਰਾਈਵਰ ਦੇ ਮੁਕਾਬਲੇ ਬਾਈਕ ਸਵਾਰ ਦੀ ਜਾਨ ਜਾਣ ਦੀ ਸੰਭਾਵਨਾ 26 ਫੀਸਦੀ ਜ਼ਿਆਦਾ ਰਹਿੰਦੀ ਹੈ।

ਇੱਕ ਯੋਗ ਹੈਲਮੇਟ ਪਾਉਣ ਨਾਲ ਟੂ ਵ੍ਹੀਲਰ ਸਵਾਰ ਦੇ ਹਾਦਸੇ ਵਿੱਚ ਬਚਨ ਦੀ ਸੰਭਾਵਨਾ 42 ਫੀਸਦੀ, ਜਦਕਿ ਸੱਟ ਤੋਂ ਬਚਣ ਤੋਂ 69 ਫੀਸਦੀ ਮਦਦ ਮਿਲਦੀ ਹੈ। ਟ੍ਰੋਮੈਟਿਕ ਬ੍ਰੇਨ ਇੰਜਰੀ ਤੋਂ ਬਚਣ ਦਾ ਸਭ ਤੋਂ ਚੰਗਾ ਢੰਗ ਚੰਗੀ ਕੁਆਲਿਟੀ ਦਾ ਹੈਲਮੇਟ ਇਸਤੇਮਾਲ ਕਰਨਾ ਹੈ। ਬ੍ਰੇਨ ਇੰਜਰੀ ਤੋਂ ਪੀੜਤ ਲੋਕ ਕਦੇ ਵਾਪਸ ਸਮਾਜ ਵਿੱਚ ਪਹਿਲਾਂ ਵਾਂਗ ਕੰਮਕਾਜ ਨਹੀਂ ਕਰ ਪਾਉਂਦੇ।

Comments

Leave a Reply


Latest News